Medical Student: ਉੱਤਰ ਪ੍ਰਦੇਸ਼ ਦੇ ਬਦਾਯੂ 'ਚ ਕੱਚਲਾ ਗੰਗਾ ਘਾਟ 'ਤੇ 5 MBBS ਵਿਦਿਆਰਥੀ ਪਾਣੀ 'ਚ ਡੁੱਬ ਗਏ, ਜਿਸ 'ਚ 3 ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਵਿਦਿਆਰਥੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਹਾਸ਼ਿਵਰਾਤਰੀ ਕਾਰਨ ਸ਼ਨੀਵਾਰ (18 ਫਰਵਰੀ) ਨੂੰ ਗੰਗਾ ਘਾਟ 'ਤੇ ਇਸ਼ਨਾਨ ਕਰਨ ਆਏ ਸਨ। ਮੌਕੇ 'ਤੇ ਮੌਜੂਦ ਗੋਤਾਖੋਰਾਂ ਦੀ ਟੀਮ ਵੱਲੋਂ ਗੰਗਾ ਨਦੀ 'ਚ ਤਲਾਸ਼ੀ ਮੁਹਿੰਮ ਜਾਰੀ ਹੈ।


ਵਿਦਿਆਰਥੀ ਬਦਾਯੂ ਮੈਡੀਕਲ ਕਾਲਜ ਦੇ ਸਨ


ਪੁਲਿਸ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਬਦਾਯੂ ਮੈਡੀਕਲ ਕਾਲਜ ਦੇ 2019 ਬੈਚ ਦੇ ਸਨ। ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸੁਰੱਖਿਅਤ ਰੱਖਿਆ ਗਿਆ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਸਾਰੇ ਵਿਦਿਆਰਥੀ ਡੂੰਘੇ ਪਾਣੀ ਵਿੱਚ ਚਲੇ ਗਏ ਸਨ। ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਰੁੜ੍ਹ ਗਏ।



ਇਹ ਵੀ ਪੜ੍ਹੋ: ਤੁਰਕੀ 'ਚ ਆਏ ਭੂਚਾਲ ਨਾਲ ਖੇਡ ਜਗਤ ਨੂੰ ਹੋਇਆ ਭਾਰੀ ਨੁਕਸਾਨ, ਇਸ ਮਸ਼ਹੂਰ ਫੁੱਟਬਾਲਰ ਦੀ ਹੋਈ ਮੌਤ


ਗੋਤੇਖੋਰਾਂ ਨੇ ਕੀਤੀ ਸੀ ਬਚਾਉਣ ਦੀ ਕੋਸ਼ਿਸ਼


ਦੱਸ ਦੇਈਏ ਕਿ ਵਿਦਿਆਰਥੀਆਂ ਨੂੰ ਪਾਣੀ 'ਚ ਡੁੱਬਦੇ ਦੇਖ ਆਸਪਾਸ ਦੇ ਲੋਕਾਂ ਨੇ ਤੁਰੰਤ ਬਚਾਅ ਟੀਮ ਨੂੰ ਸੂਚਨਾ ਦਿੱਤੀ। ਪਰ ਜਦੋਂ ਤੱਕ ਗੋਤਾਖੋਰ ਨਦੀ ਵਿੱਚ ਉਤਰ ਕੇ ਉਨ੍ਹਾਂ ਨੂੰ ਬਚਾਉਣ ਪਹੁੰਚੇ ,ਉਦੋਂ ਤੱਕ ਉਹ ਡੁੱਬ ਚੁੱਕੇ ਸਨ। ਪੁਲਿਸ ਉੱਥੇ ਮੌਜੂਦ ਹੋਰ ਲੋਕਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਸਥਾਨਕ ਲੋਕਾਂ ਨੇ ਕਿਹਾ


ਮਹਾਸ਼ਿਵਰਾਤਰੀ ਕਾਰਨ ਲੋਕ ਗੰਗਾ ਨਦੀ 'ਚ ਇਸ਼ਨਾਨ ਕਰਨ ਜਾਂਦੇ ਹਨ, ਜਿਸ ਕਾਰਨ ਉਹ ਵਿਦਿਆਰਥੀ ਵੀ ਇੱਥੇ ਇਸ਼ਨਾਨ ਕਰਨ ਲਈ ਆਏ ਸਨ। ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਬੇਕਾਬੂ ਹੋ ਕੇ ਪਾਣੀ ਵਿੱਚ ਰੁੜ੍ਹ ਗਏ।


ਇਹ ਵੀ ਪੜ੍ਹੋ: Karachi Police Head Quarter Attack: ਪਾਕਿਸਤਾਨ ਦੇ ਕਰਾਚੀ 'ਚ ਪੁਲਿਸ ਹੈੱਡਕੁਆਰਟਰ 'ਤੇ ਹਮਲਾ, 4 ਦੀ ਮੌਤ, 19 ਜ਼ਖਮੀ, ਤਿੰਨੋਂ ਅੱਤਵਾਦੀ ਢੇਰ