ਪਠਾਨਕੋਟ: ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ਵਿੱਚ ਸ਼ੱਕੀ ਸਰਗਰਮੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਭਾਰਤ-ਪਾਕਿ ਸਰਹੱਦ ਨੇੜੇ ਤੇ ਪਠਾਨਕੋਟ ਏਅਰਬੇਸ ਨੇੜੇ ਸ਼ੱਕੀ ਵੇਖੇ ਜਾਣ ਪਿੱਛੋਂ ਹੁਣ ਫੌਜ ਦੇ ਰਿਟਾਇਰਡ ਕੈਪਟਨ ਦੇ ਘਰ ਕਿਸੀ ਅਣਪਛਾਤੇ ਵਿਅਕਤੀ ਨੇ ਸ਼ੱਕੀ ਬੈਗ ਸੁੱਟ ਦਿੱਤਾ।

ਸੂਤਰਾਂ ਮੁਤਾਬਕ ਇਸ ਬੈਗ ਵਿੱਚੋਂ 3 ਕਾਰਤੂਸ, ਇੱਕ ਕੋਲਡ ਡਰਿੰਕ ਦੀ ਬੋਤਲ, ਇੱਕ ਛੋਲਿਆਂ ਦਾ ਪੈਕਟ, ਪਾਕਿਸਤਾਨੀ ਨਕਸ਼ਾ ਤੇ ਟੌਫ਼ੀਆਂ ਦਾ ਪੈਕਟ ਮਿਲਿਆ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਬੈਗ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੀਡੀਆ ਸਾਹਮਣੇ ਪੁਲਿਸ ਨੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ।