ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵੈਲੇਨਟਾਈਨ ਡੇਅ ਮੌਕੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਚੇਤਾਵਨੀ ਰੈਲੀ ਕੱਢੀ। ਦਲ ਦੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਵੈਲੇਨਟਾਈਨ ਡੇਅ ਮਨਾਉਣ ਵਾਲਿਆਂ ਦੀ ਖੈਰ ਨਹੀਂ ਰਹੇਗੀ। ਉਨ੍ਹਾਂ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਮੁੰਡਾ-ਕੁੜੀ ਪਾਰਕ ਵਿੱਚ ਦਿੱਸੇ ਤਾਂ ਉਨ੍ਹਾਂ ਦਾ ਵਿਆਹ ਕਰਵਾ ਦੇਣਗੇ ਤੇ ਤੋਹਫੇ ਸਾੜ ਦੇਣਗੇ। ਮੇਡਚਲ ਦੇ ਬਜਰੰਗ ਦਲ ਕਾਰਕੁੰਨਾਂ ਨੇ ਅਜਿਹਾ ਕਰ ਵੀ ਦਿੱਤਾ ਹੈ, ਜਿੱਥੇ ਉਨ੍ਹਾਂ ਪਾਰਕ 'ਚ ਬੈਠੇ ਜੋੜਿਆਂ ਦਾ ਜ਼ਬਰੀ ਵਿਆਹ ਕਰਵਾਇਆ।
ਉੱਧਰ, ਲਖਨਊ ਵਿੱਚ ਪੁਲਿਸ ਨੇ ਵੈਲੇਨਟਾਈਨ ਡੇਅ 'ਤੇ ਵਿਰੋਧੀਆਂ 'ਤੇ ਨਕੇਲ ਕੱਸਣ ਦੀ ਤਿਆਰੀ ਕਰ ਲਈ ਹੈ। ਵਿਰੋਧੀ ਤੱਤਾਂ ਨੂੰ ਦੇਖਦੇ ਹੋਏ ਡੀਜੀਪੀ ਓਪੀ ਸਿੰਘ ਨੇ ਹੋਟਲ, ਪਾਰਕ ਤੇ ਰੇਸਤਰਾਂ ਆਦਿ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਪੁਲਿਸ ਚੌਕਸ ਹੈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।