MP Plane Crash : ਕਿਰਨਾਪੁਰ ਖੇਤਰ ਦੇ ਭਕਕੁਟੋਲਾ ਦੇ ਜੰਗਲ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਦੋ ਟਰੇਨੀ ਪਾਇਲਟਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇੱਥੇ ਪੱਥਰਾਂ ਵਿਚਕਾਰ ਇੱਕ ਸੜੀ ਹੋਈ ਲਾਸ਼ ਦਿਖਾਈ ਦੇ ਰਹੀ ਹੈ। ਫਿਲਹਾਲ ਪੁਲਿਸ ਮੌਕੇ 'ਤੇ ਨਹੀਂ ਪਹੁੰਚ ਸਕੀ ਹੈ। ਪੁਲਿਸ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਹਾਜ਼ ਸੜ ਕੇ ਸੁਆਹ
ਬਿਰਸੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਇੱਕ ਸਿਖਿਆਰਥੀ ਜਹਾਜ਼ ਬਾਲਾਘਾਟ ਦੇ ਲਾਂਜੀ ਅਤੇ ਕਿਰਨਾਪੁਰ ਦੇ ਵਿਚਕਾਰ ਭਕਕੁਟੋਲਾ-ਕੋਸਮਾਰਾ ਪਹਾੜੀ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਇੰਸਟ੍ਰਕਟਰ ਦੇ ਨਾਲ ਟਰੇਨੀ ਲੜਕੀ ਦੀ ਮੌਤ ਹੋ ਗਈ। ਇਹ ਘਟਨਾ ਦੁਪਹਿਰ 3.20 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਚਾਰਟਰਡ ਜਹਾਜ਼ ਨੇ ਕਰੀਬ 15 ਮਿੰਟ ਪਹਿਲਾਂ ਬਿਰਸੀ ਏਅਰਕ੍ਰਾਫਟ ਤੋਂ ਉਡਾਣ ਭਰੀ ਸੀ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਵੀਡੀਓ 'ਚ ਇਕ ਲਾਸ਼ ਸੜਦੀ ਦਿਖਾਈ ਦੇ ਰਹੀ ਹੈ, ਜਦਕਿ ਦੂਜੀ ਲਾਸ਼ ਦੀ ਭਾਲ ਜਾਰੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਨੂੰ ਅੱਗ ਕਿਵੇਂ ਲੱਗੀ।
ਇਹ ਵੀ ਪੜ੍ਹੋ : ਪੰਜਾਬ ਵਿੱਚ ਕਈ ਥਾਵਾਂ ਉੱਤੇ ਇੰਟਰਨੈੱਟ ਬੰਦ, ਕਿਸੇ ਵੇਲੇ ਵੀ ਹੋ ਸਕਦੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ
ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਜਹਾਜ਼ ਵਿੱਚ ਖ਼ਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਟਰੇਨੀ ਏਅਰਕ੍ਰਾਫਟ ਵਿੱਚ ਪਾਇਲਟ ਇੰਸਟ੍ਰਕਟਰ ਮੋਹਿਤ ਅਤੇ ਟਰੇਨੀ ਗਰਲ ਵਰਸਾਕੂ ਸੀ। ਜ਼ਿਲ੍ਹਾ ਐਸਪੀ ਸਮੀਰ ਸੌਰਭ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਇੰਸਟ੍ਰਕਟਰ ਜਹਾਜ਼ ਨੇ ਬਿਰਸੀ ਹਵਾਈ ਪੱਟੀ ਤੋਂ ਇੱਕ ਸਿਖਿਆਰਥੀ ਨੂੰ ਲੈ ਕੇ ਉਡਾਣ ਭਰੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਦੱਸ ਦੇਈਏ ਕਿ ਪਿਛਲੇ ਮਹੀਨੇ ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਵਿੱਚ ਇੱਕ ਲੜਾਕੂ ਜਹਾਜ਼ ਕਰੈਸ਼ ਹੋ ਗਿਆ ਸੀ। ਸੁਖੋਈ-30 ਅਤੇ ਮਿਰਾਜ 2000 ਜਹਾਜ਼ ਸਵੇਰੇ ਕ੍ਰੈਸ਼ ਹੋ ਗਏ ਸਨ। ਦੱਸਿਆ ਗਿਆ ਕਿ ਇਸ ਹਾਦਸੇ ਤੋਂ ਬਾਅਦ ਲੜਾਕੂ ਜਹਾਜ਼ ਦਾ ਮਲਬਾ ਮੱਧ ਪ੍ਰਦੇਸ਼ ਦੇ ਮੋਰੇਨਾ 'ਚ ਡਿੱਗਿਆ ਅਤੇ ਕੁਝ ਮਲਬੇ ਇੱਥੋਂ 100 ਕਿਲੋਮੀਟਰ ਦੂਰ ਰਾਜਸਥਾਨ ਦੇ ਭਰਤਪੁਰ ਵਿੱਚ ਡਿੱਗੇ। ਇਸ ਹਾਦਸੇ ਦੌਰਾਨ ਸੁਖੋਈ-30 ਵਿੱਚ ਦੋ ਪਾਇਲਟ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਸੀ।