ਤਿਉਹਾਰਾਂ ਅਤੇ ਛੁੱਟੀਆਂ ਦੇ ਲਿਹਾਜ਼ ਨਾਲ ਸਾਲ ਦਾ 8ਵਾਂ ਮਹੀਨਾ (August Long Weekend 2024) ਬਹੁਤ ਖਾਸ ਹੁੰਦਾ ਹੈ। ਕਈ ਰਾਜਾਂ ਵਿੱਚ ਲਗਾਤਾਰ ਮੀਂਹ ਕਾਰਨ ਸਕੂਲ ਬੰਦ ਹਨ ਅਤੇ ਦਫ਼ਤਰਾਂ ਵਿੱਚ ਘਰ ਤੋਂ ਕੰਮ ਕਰਨ ਦੀ ਸਹੂਲਤ ਦਿੱਤੀ ਗਈ ਹੈ, ਪਿਛਲੇ ਹਫਤੇ 15 ਅਗਸਤ ਤੋਂ ਲੈਕੇ 19 ਅਗਸਤ ਰੱਖੜੀ ਤੱਕ ਲੰਬਾ ਵੀਕਐਂਡ ਮਿਲਿਆ ਸੀ। ਪਰ ਆਉਣ ਵਾਲਾ ਹਫਤਾ ਵੀ ਸਕੂਲੀ ਬੱਚਿਆਂ ਤੋਂ ਲੈ ਕੇ ਬੈਂਕ ਕਰਮਚਾਰੀਆਂ ਅਤੇ ਹੋਰ ਆਮ-ਖਾਸ ਸਾਰਿਆਂ ਲਈ ਬਹੁਤ ਖਾਸ ਸਾਬਤ ਹੋਣ ਵਾਲਾ ਹੈ।
ਅਗਲੇ ਹਫਤੇ ਥੋੜਾ ਜਿਹਾ ‘ਜੁਗਾੜ’ ਕਰਕੇ ਤੁਸੀਂ 3 ਦਿਨਾਂ ਦੀ ਲਗਾਤਾਰ ਛੁੱਟੀਆਂ ਦਾ ਆਨੰਦ ਲੈ ਸਕਦੇ ਹੋ। ਅਗਸਤ ਦਾ ਇਹ ਲੰਬਾ ਵੀਕਐਂਡ 24 ਅਗਸਤ, ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਅਗਸਤ ਦੇ ਲੰਬੇ ਵੀਕੈਂਡ ਅਤੇ ਛੁੱਟੀਆਂ ਦੀ ਸੂਚੀ ਵੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਲੋਕ ਇੱਕ ਦੂਜੇ ਨੂੰ ਛੁੱਟੀ ਲੈਣ ਦੇ ਬਹਾਨੇ ਦੱਸ ਰਹੇ ਹਨ। ਜਾਣੋ ਅਗਸਤ ਦੇ ਲੰਬੇ ਵੀਕਐਂਡ ਨੂੰ ਕਦੋਂ ਅਤੇ ਕਿਵੇਂ ਮੈਨਿਜ ਕੀਤਾ ਜਾ ਸਕਦਾ ਹੈ।
Long Weekend 2024: ਲੰਬੇ ਵੀਕਐਂਡ ਦੀ ਯੋਜਨਾ ਕਿਵੇਂ ਬਣਾਈਏ?
24 ਅਗਸਤ ਨੂੰ ਸ਼ਨੀਵਾਰ ਹੈ। ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿਚ ਛੁੱਟੀ ਰਹਿਣ ਵਾਲੀ ਹੈ। ਅਤੇ ਬਾਕੀ ਸਰਕਾਰੀ ਦਫਤਰ ਵੀ ਸ਼ਨੀਵਾਰ ਵਾਲੇ ਦਿਨ ਲਗਭਗ ਬੰਦ ਹੀ ਰਹਿੰਦੇ ਹਨ। ਸ਼ਨੀਵਾਰ ਨੂੰ ਜਿਆਦਾਤਰ ਸਕੂਲ ਵੀ ਬੰਦ ਰਹਿੰਦੇ ਹਨ। ਇਸ ਤੋਂ ਬਾਅਦ 25 ਅਗਸਤ ਨੂੰ ਰਵਿਵਾਰ ਹੈ। ਇਸ ਦਿਨ ਤਾਂ ਵੈਸੇ ਹੀ ਜਨਤਕ ਛੁੱਟੀ ਰਹਿੰਦੀ ਹੀ ਹੈ ਅਤੇ 26 ਤਰੀਕ ਦਿਨ ਸੋਮਵਾਰ ਨੂੰ ਸਾਰੇ ਦੇਸ਼ ਵਿਚ ਸ੍ਰੀ ਕ੍ਰਿਸ਼ਣ ਜਨਮਅਸ਼ਟਮੀ ਦਾ ਤਿਓਹਾਰ ਬੜੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਦਫ਼ਤਰਾਂ ਵਿੱਚ ਛੁੱਟੀ ਹੈ। ਇਸ ਤਰੀਕੇ ਤੁਹਾਨੂੰ 3 ਦਿਨਾਂ ਦਾ ਲੰਬਾ ਵੀਕਐਂਡ ਮਿਲ ਸਕਦਾ ਹੈ ਅਤੇ ਹੋਰ ਆਮ-ਖਾਸ ਸਾਰਿਆਂ ਲਈ ਬਹੁਤ ਖਾਸ ਸਾਬਤ ਹੋਣ ਵਾਲਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।