ਜੇਕਰ ਤਹਾਨੂੰ ਵੀ ਬੈਂਕ 'ਚ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਨੂੰ ਕੱਲ੍ਹ ਹੀ ਪੂਰਾ ਕਰ ਲਓ। ਕਿਉਂਕਿ ਆਉਣ ਵਾਲੇ ਦਿਨਾਂ 'ਚ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ। ਸ਼ਨੀਵਾਰ ਤੋਂ ਇਕ ਦਿਨ ਛੱਡ ਕੇ ਲਗਤਾਰ ਬੈਂਕਾਂ ਦੀਆਂ ਛੁੱਟੀਆਂ ਹਨ। ਅਜਿਹੇ 'ਚ ਤੁਹਡੇ ਜ਼ਰੂਰੀ ਕੰਮ ਜਾਂ ਫਿਰ ਪੈਸੇ ਦੇ ਲੈਣ ਦੇਣ 'ਚ ਦੇਰੀ ਹੋ ਸਕਦੀ ਹੈ। ਅਸੀਂ ਤਹਾਨੂੰ ਵਿਸਥਾਰ ਨਾਲ ਦੱਸ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕਦੋਂ-ਕਦੋਂ ਬੈਂਕ ਦੀ ਛੁੱਟੀ ਹੈ।
ਲਗਾਤਾਰ ਬੰਦ ਰਹਿਣਗੇ ਬੈਂਕ
ਇਸ ਸਾਲ ਜਨਵਰੀ 'ਚ ਕਈ ਛੁੱਟੀਆਂ ਰਹੀਆਂ ਜਿਸ ਕਾਰਨ ਬੈਂਕ ਘੱਟ ਦਿਨ ਹੀ ਖੁੱਲ੍ਹੇ ਹਨ। ਉੱਥੇ ਹੀ ਹੁਣ 23,24 ਤੇ 26 ਜਨਵਰੀ ਨੂੰ ਵੀ ਬੈਂਕ ਬੰਦ ਰਹਿਣਗੇ। ਦਰਅਸਲ ਚੌਥਾ ਸ਼ਨੀਵਾਰ ਹੈ, 24 ਨੂੰ ਐਤਵਾਰ ਇਸ ਤੋਂ ਬਾਅਦ 25 ਨੂੰ ਸੋਮਵਾਰ ਬੈਂਕ ਖੁੱਲ੍ਹੇਗਾ ਤੇ ਮੰਗਲਵਾਰ 26 ਨੂੰ ਫਿਰ ਗਣਤੰਤਰ ਦਿਵਸ ਮੌਕੇ ਬੈਂਕ ਬੰਦ ਰਹਿਣਗੇ।
ਜਨਵਰੀ 'ਚ 14 ਛੁੱਟੀਆਂ
ਇਸ ਜਨਵਰੀ ਬੈਂਕਾਂ ਦੀਆਂ 14 ਛੁੱਟੀਆਂ ਹਨ। ਦੇਸ਼ ਦੇ ਵੱਖ-ਵੱਖ ਥਾਵਾਂ ਨੂੰ ਮਿਲਾ ਕੇ ਨੈਸ਼ਨਲ ਤੇ ਰੀਜਨਲ ਛੁੱਟੀਆਂ ਕਾਰਨ 14 ਦਿਨ ਬੈਂਕ ਬੰਦ ਰਹੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ