ਨਵੀਂ ਦਿੱਲੀ: ਕਈ ਬੈਂਕ ਯੂਨੀਅਨਾਂ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਯੂਨੀਅਨਾਂ ਨੇ ਸਰਕਾਰ ਨੂੰ ਇਹ ਮੁੱਦਾ ਛੇਤੀ ਤੋਂ ਛੇਤੀ ਸੁਲਝਾਉਣ ਦੀ ਅਪੀਲ ਕੀਤੀ ਹੈ। ਆਲ ਇੰਡੀਆਂ ਬੈਂਕ ਇੰਪਲਾਇਜ਼ ਐਸੋਸੀਏਸ਼ਨ (AIBEA) ਨੇ ਬਿਆਨ 'ਚ ਕਿਹਾ ਕਿ ਸਰਕਾਰ ਨੂੰ ਅੱਗੇ ਆਕੇ ਦੇਸ਼ ਤੇ ਕਿਸਾਨਾਂ ਦੇ ਹਿੱਤ 'ਚ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨਾ ਚਾਹੀਦਾ ਹੈ।


ਅਧਿਕਾਰੀਆਂ ਦੀਆਂ ਯੂਨੀਅਨਾਂ...ਆਲ ਇੰਡੀਆਂ ਬੈਂਕ ਆਫਸਰਸ ਕਨਫੈਡਰੇਸ਼ਨ (AIBOC), ਆਲ ਇੰਡੀਆਂ ਬੈਂਕ ਆਫਸਰਸ ਐਸੋਸੀਏਸ਼ਨ ਤੇ ਇੰਡੀਅਨ ਨੈਸ਼ਨਲ ਬੈਂਕ ਆਫਸਰਸ ਕਾਂਗਰਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰਾਸ਼ਟਰਪਤੀ ਦੇ ਵਿਸ਼ੇਸ਼ ਹੁਕਮਾਂ ਜ਼ਰੀਏ ਕਮੇਟੀ ਭੇਜ ਕੇ ਵਿਵਾਦ ਦੂਰ ਕਰਨ।


ਸੰਨੀ ਦਿਓਲ ਨੇ ਕਿਸਾਨ ਅੰਦੋਲਨ 'ਤੇ ਤੋੜੀ ਚੁੱਪ, ਦੀਪ ਸਿੱਧੂ ਬਾਰੇ ਦੇ ਗਏ ਵੱਡਾ ਬਿਆਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ