ਚੰਡੀਗੜ੍ਹ: ਅੱਜ ਤੋਂ 3 ਦਿਨਾਂ ਬਾਅਦ ਯਾਨੀ ਪਹਿਲੀ ਸਤੰਬਰ ਤੋਂ ਪੈਸੇ-ਧੇਲੇ ਸਬੰਧੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਕ ਪਹਿਲੀ ਤੋਂ 5 ਸਤੰਬਰ ਤਕ ਸਾਰੇ ਸਰਕਾਰੀ ਬੈਂਕ ਬੰਦ ਰਹਿਣਗੇ। ਬੈਂਕ ਬੰਦ ਹੋਣ ਕਰਕੇ ਫ਼ੰਡ ਟਰਾਂਸਫਰ ਵੀ ਨਹੀਂ ਕੀਤਾ ਜਾ ਸਕੇਗਾ। ਅਜਿਹੀ ਸਥਿਤੀ ਵਿੱਚ ATM ’ਤੇ ਲੋਕਾਂ ਦੀ ਭਾਰੀ ਭੀੜ ਲੱਗ ਸਕਦੀ ਹੈ। ਇਸਦੇ ਨਾਲ ਹੀ ATM ਵਿੱਚ ਵੀ ਪੈਸਿਆਂ ਦੀ ਕਿੱਲਤ ਵੀ ਹੋ ਸਕਦੀ ਹੈ। ਦਰਅਸਲ ਪਹਿਲੀ ਸਤੰਬਰ ਨੂੰ ਸ਼ਨੀਵਾਰ ਦੀ ਛੁੱਟੀ ਹੈ। ਇਸੇ ਤਰ੍ਹਾਂ 2 ਸਤੰਬਰ ਨੂੰ ਵੀ ਐਤਵਾਰ ਦੀ ਛੁੱਟੀ ਹੈ। 3 ਸਤੰਬਰ ਨੂੰ ਜਨਮਅਸ਼ਟਮੀ ਦੀ ਛੁੱਟੀ ਆ ਗਈ ਤੇ ਇਸ ਤੋਂ ਬਾਅਦ 4 ਤੇ 5 ਸਤੰਬਰ ਨੂੰ ਬੈਂਕ ਮੁਲਾਜ਼ਮ ਹੜਤਾਲ ਕਰਨਗੇ। ਭਾਰਤੀ ਰਿਜ਼ਰਵ ਬੈਂਕ ਦੇ ਮੁਲਾਜ਼ਮ ਹੜਤਾਲ ਕਰ ਰਹੇ ਹਨ। ਉਨ੍ਹਾਂ ਪੈਨਸ਼ਨ ਵਿੱਚ ਅਪਡੇਟ ਤੇ 2012 ਦੇ ਬਾਅਦ ਨਿਯੁਕਤ ਕੀਤੇ ਮੁਲਾਜ਼ਮਾਂ ਲਈ ਸੀਪੀਐਫ/ਵਾਧੂ ਪਰੌਵੀਡੈਂਟ ਫੰਡ ਦੀ ਮੰਗ ਕੀਤੀ ਹੈ। 5 ਦਿਨ ਬੈਂਕ ਬੰਦ ਰਹਿਣ ਕਰਕੇ ਕੈਸ਼ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਜ਼ਰੂਰਤ ਦੇ ਹਿਸਾਬ ਨਾਲ ਪਹਿਲਾਂ ਹੀ ਆਪਣੇ ਕੋਲ ਕੈਸ਼ ਬਚਾ ਕੇ ਰੱਖੋ।