ਨਵੀਂ ਦਿੱਲੀ/ਲਖਨਊ: ਜੇਕਰ ਤੁਸੀਂ ਅਕਤੂਬਰ ਵਿੱਚ ਫੈਸਟਿਵ ਸੀਜ਼ਨ ਦਾ ਲੁਤਫ ਲੈਣਾ ਚਾਹੁੰਦੇ ਹੋ ਤਾਂ ਆਪਣੇ ਅਕਾਉਂਟਸ ਤੋਂ ਪੈਸੇ ਹੁਣੇ ਹੀ ਕੱਢ ਲਵੋ, ਨਹੀਂ ਤਾਂ ਦਿੱਕਤ ਹੋ ਸਕਦੀ ਹੈ। ਇਸ ਮਹੀਨੇ ਬੈਂਕ 11 ਦਿਨਾਂ ਤੱਕ ਬੰਦ ਰਹਿਣਗੇ। ਐਤਵਾਰ ਤੇ ਹੋਰ ਤਿਉਹਾਰਾਂ ਦੇ ਚੱਲਦੇ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ ਤੇ ਸਿਰਫ 20 ਦਿਨ ਹੀ ਕੰਮਕਾਜ ਹੋਵੇਗਾ।
ਮੀਡੀਆ ਰਿਪੋਰਟ ਦੇ ਮੁਤਾਬਕ, 2 ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੋਣ ਦੇ ਚੱਲਦੇ ਬੈਂਕ ਬੰਦ ਰਹਿਣਗੇ। ਹਾਲਾਂਕਿ ਇਸ ਦਿਨ ਐਤਵਾਰ ਹੀ ਹੈ। ਮਹੀਨੇ ਦੇ ਪਹਿਲੇ ਹਫਤੇ ਵਿੱਚ ਬੈਂਕ ਲਗਾਤਾਰ 5 ਦਿਨ (8 ਤੋਂ 12 ਅਕਤੂਬਰ) ਤੱਕ ਬੰਦ ਰਹਿਣਗੇ। 8 ਅਕਤੂਬਰ ਨੂੰ ਦੂਸਰਾ ਸ਼ਨੀਵਾਰ ਹੈ ਤੇ 9 ਅਕਤੂਬਰ ਨੂੰ ਐਤਵਾਰ ਹੈ। 10 ਅਕਤੂਬਰ ਨੂੰ ਨੌਮੀਂ, 11 ਅਕਤੂਬਰ ਨੂੰ ਦਸ਼ਹਿਰੇ ਦੀ ਛੁੱਟੀ ਰਹਿਗੀ। ਜਦਕਿ 12 ਅਕਤੂਬਰ ਨੂੰ ਮੁਹਰਮ ਦੀ ਛੁੱਟੀ ਹੋਵੇਗੀ।

ਇਸ ਤਰ੍ਹਾਂ 5 ਦਿਨਾਂ ਦੀ ਲੰਬੀ ਛੁੱਟੀ ਅਕਤੂਬਰ ਵਿੱਚ ਇੱਕਠੀ ਆ ਰਹੀ ਹੈ। ਦੱਸਣਯੋਗ ਹੈ ਕਿ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ ਪਰ ਪਹਿਲੇ, ਤੀਜੇ ਤੇ ਪੰਜਵੇਂ ਸ਼ਨੀਵਾਰ ਨੂੰ ਖੁੱਲ੍ਹੇ ਰਹਿੰਦੇ ਹਨ।
16 ਅਕਤੂਬਰ ਨੂੰ ਐਤਵਾਰ, 22 ਅਕਤੂਬਰ ਨੂੰ ਚੌਥਾ ਸ਼ਨੀਵਾਰ ਤੇ 23 ਅਕਤੂਬਰ ਨੂੰ ਫਿਰ ਐਤਵਾਰ ਹੈ। 30 ਅਕਤੂਬਰ ਨੂੰ ਦੀਵਾਲੀ ਤੇ 31 ਅਕਤੂਬਰ ਨੰ ਗੋਵਰਧਨ ਪੂਜਾ ਹੈ। ਇਸ ਤਰ੍ਹਾਂ ਇਸ ਮਹੀਨੇ ਦੇ ਐਤਵਾਰ ਤੇ ਚੌਥਾ ਸ਼ਨੀਵਾਰ ਨੂੰ ਜੋੜ ਕੇ ਬੈਂਕ ਕੁੱਲ 11 ਦਿਨਾਂ ਲਈ ਬੰਦ ਰਹਿਣਗੇ।