ਨਵੀਂ ਦਿੱਲੀ: ਚੀਨ ਨੇ ਤਿੱਬਤ ਵਿੱਚ ਆਪਣੀ ਪਣਬਿਜਲੀ ਯੋਜਨਾ ਲਈ ਬ੍ਰਹਮਪੁੱਤਰ ਦਰਿਆ ਦੀ ਇੱਕ ਸਹਾਇਕ ਨਦੀ ਦਾ ਪਾਣੀ ਰੋਕ ਦਿੱਤਾ ਹੈ। ਚੀਨ ਦੀ ਸਮਾਚਾਰ ਏਜੰਸੀ ਸ਼ਿਨਾਹੂਈ ਮੁਤਾਬਕ, ਚੀਨ ਦਾ ਕਹਿਣਾ ਹੈ ਕਿ ਉਹ ਇਸ ਤੋਂ ਬਿਜਲੀ ਪੈਦਾ ਕਰੇਗਾ, ਪਾਣੀ ਦਾ ਇਸਤੇਮਾਲ ਸਿੰਚਾਈ ਲਈ ਕਰੇਗਾ ਤੇ ਇਸ ਨਾਲ ਹੜ੍ਹ 'ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ।

ਭਾਰਤ ਤੇ ਬੰਗਲਾਦੇਸ਼ ਨੂੰ ਇਸ ਨਾਲ ਦਿੱਕਤ ਹੋ ਸਕਦੀ ਹੈ ਕਿਉਂਕਿ ਇਸ ਨਾਲ ਉਸ ਦੇ ਇਲਾਕੇ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਦਾ ਪਾਣੀ ਰੁਕ ਸਕਦਾ ਹੈ। ਚੀਨ ਤੋਂ ਨਿਕਲ ਕੇ ਬ੍ਰਹਮਪੁੱਤਰ ਦਰਿਆ ਭਾਰਤ ਦੇ ਪੂਰਬੀ-ਉੱਤਰ ਸੂਬਿਆਂ ਅਰੁਣਾਚਲ ਪ੍ਰਦੇਸ਼ ਤੇ ਅਸਮ ਤੋਂ ਹੁੰਦਾ ਹੋਇਆ ਬੰਗਲਾਦੇਸ਼ ਤੱਕ ਜਾਂਦਾ ਹੈ। ਸ਼ਿਨਹੂਆ ਮੁਤਾਬਕ, ਚੀਨ ਨੇ ਇਸ ਪਣਬਿਜਲੀ ਯੋਜਨਾ 'ਤੇ ਸਾਲ 2014 ਵਿੱਚ ਕੰਮ ਸ਼ੁਰੂ ਕੀਤਾ ਸੀ ਜਿਸ ਨੂੰ ਸਾਲ 2019 ਵਿੱਚ ਪੂਰਾ ਕੀਤਾ ਜਾਣਾ ਹੈ।

ਸਰਤਾਜ ਅਜ਼ੀਜ਼ ਨੇ ਬ੍ਰਹਮਪੁੱਤਰ ਨੂੰ ਲੈ ਕੇ ਚੀਨ ਦੀ ਚਾਲ ਦੀ ਧਮਕੀ ਵੀ ਦਿੱਤੀ ਸੀ। ਦੱਸਣਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਨੂੰ ਵੱਖ ਕਰਨ ਦੀ ਨੀਤੀ 'ਤੇ ਕੰਮ ਕਰ ਰਿਹਾ ਹੈ। ਮੋਦੀ ਸਰਕਾਰ ਭਾਰਤ ਪਾਕਿਸਤਾਨ ਵਿੱਚ 1960 ਵਿੱਚ ਹੋਏ ਸਿੰਧੂ ਨਦੀ ਸਮਝੌਤੇ ਨੂੰ ਖਤਮ ਕਰ ਸਕਦੀ ਹੈ। ਜੇਕਰ ਸਿੰਧੂ ਸਮਝੌਤਾ ਖਤਮ ਹੁੰਦਾ ਹੈ ਤਾਂ ਪਾਕਿਸਤਾਨ ਨੂੰ ਸਿੰਧੂ ਨਦੀ ਦਾ ਪਾਣੀ ਨਹੀਂ ਮਿਲ ਸਕੇਗਾ ਤੇ ਪਾਕਿਸਤਾਨ ਰੇਗਿਸਤਾਨ ਵਿੱਚ ਬਦਲ ਜਾਏਗਾ।