ਨਵੀਂ ਦਿੱਲੀ : ਦੇਸ਼ ਵਿੱਚ ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਹਨ ਅਤੇ ਲਗਾਤਾਰ ਕਈ ਤਿਉਹਾਰ ਆ ਰਹੇ ਹਨ। ਭਾਰਤ ਦੇ ਪਾਕਿ ਵਾਲੇ ਕਸ਼ਮੀਰ ਵਿੱਚ ਘੁੱਸ ਕੇ ਸਰਜੀਕਲ ਹਮਲਾ ਕੀਤੇ ਜਾਣ ਤੋਂ ਬਾਅਦ ਹੁਣ ਖ਼ਦਸ਼ਾ ਹੈ ਕਿ ਸਲੀਪਰ ਸੈੱਲ ਦੇ ਜ਼ਰੀਏ ਅੱਤਵਾਦੀ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਅਗਲੇ 30 ਦਿਨਾਂ ਦੇ ਲਈ ਸੁਰੱਖਿਆ ਏਜੰਸੀਆਂ ਦੇ ਲਈ ਚੁਨੌਤੀ ਭਰੇ ਹਨ। ਆਈ.ਬੀ. ਨੇ ਅਲਰਟ ਜਾਰੀ ਕਰ ਕਿਹਾ ਹੈ ਕਿ ISI ਦੇ ਨਿਸ਼ਾਨੇ 'ਤੇ ਦੇਸ਼ ਦੇ ਵੱਡੇ ਸ਼ਹਿਰ ਖ਼ਾਸ ਕਰ ਕੇ ਰਾਜਧਾਨੀ ਦਿੱਲੀ ਹੈ।
ਭੀੜ ਵਾਲੇ ਬਾਜ਼ਾਰ, ਦੇਸ਼ ਦੇ ਮੰਦਰ, ਰੇਲਵੇ ਸਟੇਸ਼ਨ ਜਿਹਿਆਂ ਥਾਵਾਂ ਅੱਤਵਾਦੀਆਂ ਦੇ ਲਈ ਸੌਖਾ ਟਾਰਗੈਟ ਹੋ ਸਕਦੇ ਹਨ। ਜਿਸ ਨੂੰ ਵੇਖਦੇ ਹੋਏ ਇਨ੍ਹਾਂ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਯੂ.ਪੀ. ਰੇਲਵੇ ਸਟੇਸ਼ਨ 'ਤੇ ਪੁਲਿਸ, ਸੀ.ਆਰ.ਪੀ.ਐਫ. ਅਤੇ ਜੀ.ਆਰ.ਪੀ. ਦੇ ਜਵਾਨ ਫਲੈਗ ਮਾਰਚ ਕਰ ਰਹੇ ਹਨ। ਉੱਥੇ ਹੀ ਮੁੰਬਈ ਵਿੱਚ ਮੰਦਰਾਂ ਦੀ ਸੁਰੱਖਿਆ ਵਿਵਸਥਾ ਦਾ ਘੇਰਾ ਪਹਿਲੇ ਤੋਂ ਹੋਰ ਸਖ਼ਤ ਕਰ ਦਿੱਤਾ ਗਿਆ ਹੈ।
ਅੱਤਵਾਦ ਦਾ ਖ਼ਤਰਾ ਇਸ ਲਈ ਵੀ ਵੱਡਾ ਹੈ ਕਿਉਂਕਿ ਸੁਰੱਖਿਆ ਏਜੰਸੀਆਂ ਨੂੰ ਹਾਲੇ ਉਨ੍ਹਾਂ ਸਲੀਪਰ ਸੈੱਲ ਬਾਰੇ ਸੁਰਾਗ ਨਹੀਂ ਲੱਗਿਆ ਹੈ, ਜਿਨ੍ਹਾਂ ਦੇ ਆਕਾ ਪਾਕਿਸਤਾਨ ਵਿੱਚ ਬੈਠੇ ਹਨ।