ਨਵੀਂ ਦਿੱਲੀ : ਭਾਰਤ ਦੇ ਪੀ.ਓ.ਕੇ. ਵਿੱਚ ਘੁੱਸ ਕੇ ਸਰਜੀਕਲ ਸਟ੍ਰਾਈਕ ਕਰਨ ਤੋਂ ਬਾਅਦ ਭਾਰਤ ਦੇ ਤਿੱਖੇ ਵਤੀਰੇ ਤੋਂ ਪਾਕਿਸਤਾਨ ਡਰ ਗਿਆ ਹੈ। ਪਾਕਿ ਖ਼ਿਲਾਫ਼ ਭਾਰਤ ਦੇ ਚੁਤਰਫ਼ਾ ਮੋਰਚੇ 'ਤੇ ਕੜੀ ਕਾਰਵਾਈ ਤੋਂ ਪਾਕਿਸਤਾਨ ਡਰ ਗਿਆ ਹੈ ਅਤੇ ਉਸ ਨੇ ਦੇਸ਼ ਵਿੱਚ ਸਾਰੇ ਭਾਰਤੀ ਚੈਨਲਾਂ ਦੇ ਪ੍ਰਸਾਰਨ 'ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨ ਨੇ ਹੁਕਮ ਨਾ ਮਨਨ ਵਾਲੇ ਚੈਨਲਾਂ ਖ਼ਿਲਾਫ਼ ਕਾਰਵਾਈ ਦੀ ਵੀ ਧਮਕੀ ਦਿੱਤੀ ਹੈ।
ਪਾਕਿ ਦੇ ਭਾਰਤ 'ਤੇ ਉੜੀ ਹਮਲੇ ਤੋਂ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਦੇ ਵਿਚਾਲੇ ਤਣਾਅ ਚਰਮ 'ਤੇ ਹਨ ਅਤੇ ਭਾਰਤ ਦੇ ਸੀਮਾ ਪਾਰ ਅੱਤਵਾਦੀਆਂ ਨੂੰ ਘੁੱਸ ਕੇ ਮਾਰਨ ਤੋਂ ਬਾਅਦ ਤੋਂ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਸਰਜੀਕਲ ਸਟ੍ਰਾਈਕ ਤੋਂ ਬਾਅਦ ਹੀ ਪਾਕਿਸਤਾਨੀ ਮੀਡੀਆ ਵਿੱਚ ਭਾਰਤੀ ਫ਼ੌਜੀਆਂ ਨੂੰ ਮਾਰਨ ਦੀਆਂ ਝੂਠੀਆਂ ਖ਼ਬਰਾਂ ਵਿਖਾਇਆਂ ਜਾ ਰਹਿਆਂ ਸਨ। ਪਰ ਭਾਰਤੀ ਸੈਨਾ ਨੇ ਇਸ ਦਾ ਖੰਡਨ ਕੀਤਾ ਸੀ।
ਇਸ 'ਤੇ ਝੂਠ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਚੈਨਲਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਅਤੇ ਦੇਸ਼ ਵਿੱਚ ਭਾਰਤੀ ਚੈਨਲ ਬੰਦ ਕਰ ਦਿੱਤੇ ਹਨ।