ਇਸਲਾਮਾਬਾਦ/ਨਵੀਂ ਦਿੱਲੀ : ਪਾਕਿਸਤਾਨ ਨੇ ਇਸ ਸਾਲ ਨਵੰਬਰ ਵਿੱਚ ਹੋਣ ਵਾਲੇ ਸਾਰਕ ਸਮਾਗਮ ਨੂੰ ਰੱਦ ਕਰਨ ਦਾ ਸ਼ੁੱਕਰਵਾਰ ਨੂੰ ਅਧਿਕਾਰਤ ਐਲਾਨ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ, 'ਸਾਰਕ ਚਾਰਟਰ ਦੀ ਮੂਲ ਭਾਵਨਾ ਦਾ ਉਲੰਘਣ ਹੋਈਆ ਹੈ। ਕਿਉਂਕਿ ਇੱਕ ਮੈਂਬਰ ਦੇਸ਼ ਨੇ ਆਪਣੇ ਦੁਪੱਖੀ ਸਮੱਸਿਆਵਾਂ ਦੇ ਲਈ ਖੇਤਰੀ ਸਹਿਯੋਗ ਦੇ ਬਹੁਪੱਖੀ ਮੰਚ ਨੂੰ ਜ਼ਖਮੀ ਕੀਤਾ ਹੈ।'
ਬਿਆਨ ਮੁਤਾਬਕ, 'ਸਾਰਕ ਦੇ ਤਹਿਤ ਪਾਕਿਸਤਾਨ ਖੇਤਰੀ ਸਹਿਯੋਗ ਨੂੰ ਬੇਹੱਦ ਮਹੱਤਤਾ ਦਿੰਦਾ ਹੈ ਅਤੇ ਸਾਰਕ ਦੇ 19ਵੇਂ ਸਿਖਰ ਸਮਾਗਮ ਦੀ ਜਲਦ ਤੋਂ ਜਲਦ ਮੇਜ਼ਬਾਨੀ ਦੇ ਲਈ ਪ੍ਰਤੀਬੱਧ ਹੈ।'
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਉੜੀ ਵਿੱਚ ਸੈਨਾ ਦੇ ਕੈਂਪ 'ਤੇ ਹਮਲੇ ਤੋਂ ਬਾਅਦ ਭਾਰਤ ਨੇ ਸਮਾਗਮ ਵਿੱਚ ਸ਼ਿਰਕਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਅਫ਼ਗ਼ਾਨਿਸਤਾਨ, ਭੁਟਾਨ, ਬੰਗਲਾਦੇਸ਼ ਦੇ ਨਾਲ ਹੀ ਸ਼ੁੱਕਰਵਾਰ ਨੂੰ ਸ੍ਰੀਲੰਕਾ ਨੇ ਵੀ ਸਮਾਗਮ ਵਿੱਚ ਨਾ ਜਾਣ ਦਾ ਐਲਾਨ ਕੀਤਾ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੇ ਸਾਰਕ ਸਮਾਗਮ ਵਿੱਚ ਸ਼ਾਮਿਲ ਨਾ ਹੋ ਕੇ ਇਸ ਪ੍ਰਕ੍ਰਿਆ ਵਿੱਚ ਰੋਕ ਪਾਈ ਹੈ। ਜਿਸ ਦੀ ਪਾਕਿਸਤਾਨ ਨਿੰਦਾ ਕਰਦਾ ਹੈ। ਸਿਖਰ ਸਮਾਗਮ 9-10 ਨਵੰਬਰ ਨੂੰ ਹੋਣਾ ਸੀ। ਬਿਆਨ ਵਿੱਚ ਪਾਕਿ ਨੇ ਕਿਹਾ, 'ਸਾਰਕ ਦੇ ਪ੍ਰਧਾਨ ਨੇਪਾਲ ਦੇ ਮਾਧਿਅਮ ਤੋਂ ਇਸਲਾਮਾਬਾਦ ਵਿੱਚ ਸਿਖਰ ਸਮਾਗਮ ਦੀ ਨਵੀਂ ਤਾਰੀਖ਼ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।'