1….ਸ਼ਿਵਸੈਨਾ ਨੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਬੇਟੇ ਨੂੰ ਘਰ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ । ਪਾਕਿਸਤਾਨੀ ਕਲਾਕਾਰਾਂ ਨੂੰ ਬੈਨ ਦੇ ਮੁਦੇ 'ਤੇ ਸਲਮਾਨ ਨੇ ਕਿਹਾ ਸੀ ਕਿ ਉਹ ਕਲਾਕਾਰ ਹਨ ਅੱਤਵਾਦੀ ਨਹੀਂ ਅਤੇ ਸਾਡੀ ਸਰਕਾਰ ਹੀ ਉਹਨਾਂ ਨੂੰ ਵੀਜ਼ਾ ਦਿੰਦੀ ਹੈ ਜਿਸ ਮਗਰੋਂ ਸ਼ਿਵ ਸੈਨਾ ਨੇ ਇਹ ਹਮਲਾ ਕੀਤਾ ਹੈ।
2...ਭਾਰਤੀ ਸੈਨਾ ਦੇ ਸਰਜੀਕਲ ਸਟ੍ਰਾਈਕ ਮਗਰੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੱਤਵਾਦੀ ਟਰੇਨਿੰਗ ਕੈਂਪਾਂ ਵਿੱਚ ਹੁਣ ਖ਼ੌਫ਼ ਦਾ ਮਾਹੌਲ ਹੈ। ਖ਼ੁਫ਼ੀਆ ਰਿਪੋਰਟ ਮੁਤਾਬਕ, ਸਰਜੀਕਲ ਸਟ੍ਰਾਈਕ ਤੋਂ ਪਹਿਲਾਂ ਟਰੇਨਿੰਗ ਕੈਂਪਸ ਵਿੱਚ 500 ਅੱਤਵਾਦੀ ਸਨ। ਪਰ ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਤੋਂ ਬਾਅਦ 300 ਅੱਤਵਾਦੀ ਉੱਥੋਂ ਭੱਜ ਗਏ ਹਨ।
3…. ਉੜੀ ਹਮਲੇ ਨੂੰ ਲੈ ਕੇ ਹੋਈ ਭੁੱਲ ਦੇ ਮਾਮਲੇ ‘ਚ ਵੱਡੀ ਕਾਰਵਾਈ ਹੋਈ ਹੈ। ਸੂਤਰਾਂ ਮੁਤਾਬਕ ਉੜੀ ਬ੍ਰਿਗੇਡ ਦੇ ਕਮਾਂਡਰ ਨੂੰ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਤੱਕ ਕੋਰਟ ਆਫ ਇੰਕਵਾਇਰੀ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹ ਅਹੁਦੇ ‘ਤੇ ਨਹੀਂ ਰਹਿਣਗੇ। ਹਾਲਾਂਕਿ ਸੈਨਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ । ਸੈਨਾ ਮੁਤਾਬਕ ਕਮਾਂਡਰ ਨੂੰ ਅਹੁਦੇ ਤੋਂ ਨਹੀਂ ਹਟਾਇਆ ਗਿਆ।
4….ਪਾਕਿਸਤਾਨੀ ਸੈਨਿਕ ਬਲਾਂ ਨੇ ਇੱਕ ਵਾਰ ਫਿਰ ਸੀਜ਼ਫਾਇਰ ਦੀ ਉਲੰਘਣਾ ਕਰਦਿਆਂ ਜੰਮੂ ਕਸ਼ਮੀਰ ਦੇ ਅਖਨੂਰ ਚ ਕੰਟਰੋਲ ਰੇਖਾ ਕੋਲ ਮੋਰਟਾਰ ਦਾਗੇ ਅਤੇ ਮਸ਼ੀਨਗਨਾਂ ਨਾਲ ਭਾਰਤੀ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ। ਜਿਸਦਾ ਭਾਰਤੀ ਸੁਰੱਖਿਆ ਬਲਾਂ ਨੇ ਮੂੰਹ ਤੋਡ਼ ਜਵਾਬ ਦਿੱਤਾ। ਇਸ ਹਮਲੇ ਮਗਰੋ ਇਥੋ ਦੇ ਪਿੰਡਾ ਚ ਦਹਿਸ਼ਤ ਦਾ ਮਾਹੌਲ ਹੈ।
5…...ਪਾਕਿਸਤਾਨ ਵੱਲੋਂ ਬੰਦੀ ਬਣਾਏ ਗਏ ਰਾਸ਼ਟਰੀ ਰਾਇਫਲਸ ਦੇ ਜਵਾਨ ਚੰਦੂ ਬਾਬੂ ਲਾਲ ਦੀ ਦਾਦੀ ਦੀ ਸਦਮੇ ਨਾਲ ਮੌਤ ਹੋ ਗਈ । ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਵਾਨ ਦੇ ਪਰਿਵਾਰਨਾਲ ਗੱਲਬਾਤ ਕੀਤੀ ਜਿਨਾਂ ਨੇ ਜਵਾਨ ਨੂੰ ਵਾਪਸ ਲਿਆਉਣ ਦਾ ਭਰੋਸਾ ਦਵਾਇਆ।
6….ਆਮ ਆਦਮੀ ਪਾਰਟੀ ਦੀ ਵਿਧਾਇਕ ਸਰਿਤਾ ਸਿੰਘ ਨੇ ਧਮਕੀ ਭਰੇ ਫੋਨ ਆਉਣ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।ਜਿਸ ਮੁਤਾਬਕ ਉਹਨਾਂ ਨੂੰ ਅਣਪਛਾਤੇ ਨੰਬਰਾਂ ਤੋਂ ਅਸ਼ਲੀਲ ਅਤੇ ਧਮਕੀ ਭਰੇ ਫੋਨ ਆ ਰਹੇ ਨੇ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ 'ਚ ਜਾਂਚ ਸ਼ੁਰੂ ਹੋ ਗਈ ਹੈ। ਵਿਧਾਇਕਾ ਨੇ ਪੁਲਿਸ ਨੂੰ ਉਹਨਾਂ ਦੀ ਕਾਲ ਡਿਟੇਲ ਖੰਗਾਲਣ ਦੀ ਇਜਾਜ਼ਤ ਦੇ ਦਿੱਤੀ ਹੈ।