ਚੰਡੀਗੜ੍ਹ: ਤਿਉਹਾਰਾਂ ਦਾ ਸੀਜ਼ਨ ਇੱਕ ਵਾਰ ਫਿਰ ਸ਼ੁਰੂ ਹੋ ਚੁੱਕਾ ਹੈ। ਇਸੇ ਲਈ ਬੈਂਕ ਪੂਰੇ 12 ਦਿਨ ਬੰਦ ਰਹਿਣਗੇ। ਇਸੇ ਲਈ ਜੇ ਬੈਂਕ ਵਿੱਚ ਤੁਹਾਡੇ ਕੋਈ ਜ਼ਰੂਰੀ ਕੰਮ ਹੋਣ, ਤਾਂ ਪਹਿਲਾਂ ਤੁਸੀਂ ਇਸ ਮਹੀਨੇ ਬੈਂਕਾਂ ਦੀਆਂ ਛੁੱਟੀਆਂ ਉੱਤੇ ਇੱਕ ਝਾਤ ਜ਼ਰੂਰ ਪਾ ਲੈਣਾ।

ਇੰਝ ਨਾ ਕਰਨ ਦੀ ਸਥਿਤੀ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਬੈਂਕ ਦਾ ਜਿੰਦਰਾ ਵੇਖ ਕੇ ਨਿਰਾਸ਼ ਘਰ ਪਰਤਣਾ ਪਵੇ। ਭਾਰਤੀ ਰਿਜ਼ਰਵ ਬੈਂਕ (RBI) ਹਰ ਮਹੀਨੇ ਦੀਆਂ ਸਾਰੀਆਂ ਛੁੱਟੀਆਂ ਦੀ ਪੂਰੀ ਲਿਸਟ ਜਾਰੀ ਕਰਦਾ ਹੈ। ਆਓ ਰਤਾ ਉਸ ਉੱਤੇ ਇੱਕ ਝਾਤ ਪਾ ਲਈਏ।



14 ਅਗਸਤ - ਦੂਜੇ ਸਨਿੱਚਰਵਾਰ ਨੂੰ ਬੈਂਕ ਬੰਦ ਰਹਿਣਗੇ।

 
15 ਅਗਸਤ - ਐਤਵਾਰ – ਹਫਤਾਵਾਰੀ ਛੁੱਟੀ।

 

16 ਅਗਸਤ - ਪਾਰਸੀ ਨਵਾਂ ਸਾਲ - ਮੁੰਬਈ, ਨਾਗਪੁਰ ਤੇ ਬੇਲਾਪੁਰ ਵਿੱਚ ਬੈਂਕ ਬੰਦ ਰਹਿਣਗੇ।

 

19 ਅਗਸਤ - ਮੁਹੱਰਮ ਦੀ ਛੁੱਟੀ - ਅਗਰਤਲਾ, ਅਹਿਮਦਾਬਾਦ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਸ੍ਰੀਨਗਰ, ਰਾਏਪੁਰ ਵਿੱਚ ਬੈਂਕ ਬੰਦ ਰਹਿਣਗੇ।

20 ਅਗਸਤ - ਬੈਂਗਲੁਰੂ, ਚੇਨਈ, ਕੋਚੀ ਤੇ ਤਿਰੂਵਨੰਤਪੁਰਮ ਵਿੱਚ ਮੁਹੱਰਮ ਤੇ ਓਨਮ ਦੇ ਤਿਉਹਾਰਾਂ ਦੇ ਕਾਰਨ ਬੈਂਕ ਬੰਦ ਰਹਿਣਗੇ।

 

21 ਅਗਸਤ- ਤਿਰੂਓਨਮ  ਕਾਰਨ ਕੋਚੀ ਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।

 

22 ਅਗਸਤ - ਐਤਵਾਰ - ਹਫਤਾਵਾਰੀ ਛੁੱਟੀ ਹੋਵੇਗੀ।

 

23 ਅਗਸਤ - ਸ਼੍ਰੀ ਨਾਰਾਇਣ ਗੁਰੂ ਜਯੰਤੀ - ਕੋਚੀ ਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।

 

28 ਅਗਸਤ - ਮਹੀਨੇ ਦਾ ਚੌਥਾ ਸਨਿੱਚਰਵਾਰਵਾਰ, ਇਹ ਦਿਨ ਬੈਂਕ ਕਰਮਚਾਰੀਆਂ ਲਈ ਵੀ ਛੁੱਟੀ ਵਾਲਾ ਦਿਨ ਹੋਵੇਗਾ।

 

29 ਅਗਸਤ - ਐਤਵਾਰ - ਹਫਤਾਵਾਰੀ ਛੁੱਟੀ

 
30 ਅਗਸਤ - ਜਨਮ ਅਸ਼ਟਮੀ, ਕ੍ਰਿਸ਼ਨਾ ਜਯੰਤੀ ਦੇ ਕਾਰਨ ਅਹਿਮਦਾਬਾਦ, ਚੇਨਈ, ਦੇਹਰਾਦੂਨ, ਗੰਗਟੋਕ, ਗੁਹਾਟੀ, ਜੈਪੁਰ, ਜੰਮੂ, ਕਾਨਪੁਰ, ਲਖਨਊ, ਪਣਜੀ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।

 

31 ਅਗਸਤ: ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਕਾਰਨ ਇਸ ਦਿਨ ਹੈਦਰਾਬਾਦ ਵਿੱਚ ਬੈਂਕ ਨਹੀਂ ਖੁੱਲ੍ਹਣਗੇ।