ਨਵੀਂ ਦਿੱਲੀ: ਬੈਂਕਾਂ ਦੀਆਂ ਛੁੱਟੀਆਂ ਤੁਹਾਡੇ 'ਤੇ ਅਸਰ ਪਾਉਂਦੀਆਂ ਹਨ, ਕਿਉਂਕਿ ਬੈਂਕ ਤੁਹਾਡੀਆਂ ਆਰਥਿਕ ਗਤੀਵਿਧੀਆਂ ਦਾ ਅਧਾਰ ਹਨ। ਅਜਿਹੀ ਸਥਿਤੀ ਵਿੱਚ ਅਗਸਤ ਵਿੱਚ ਬੈਂਕਿੰਗ ਨਾਲ ਜੁੜੇ ਕੰਮ ਲਈ ਬੈਂਕ ਵਿੱਚ ਜਾਣ ਤੋਂ ਪਹਿਲਾਂ ਜਾਣ ਲਓ ਕਿ ਕਿਹੜੇ ਦਿਨ ਬੈਂਕ ਬੰਦ ਹੋਣਗੇ। ਅਗਸਤ ਵਿੱਚ ਵੱਖ-ਵੱਖ ਤਿਉਹਾਰਾਂ ਕਰਕੇ ਦੇਸ਼ ਦੇ ਵੱਖ-ਵੱਖ ਜ਼ੋਨਾਂ ਦੇ ਬੈਂਕਾਂ ਵਿੱਚ ਛੁੱਟੀ ਹੋਵੇਗੀ।


ਅਗਸਤ ਵਿੱਚ ਕਿਹੜੇ ਦਿਨ ਬੈਂਕ ਬੰਦ ਹੋਣਗੇ:

1 ਅਗਸਤ ਨੂੰ ਬਕਰਾ ਈਦ ਕਰਕੇ ਬੈਂਕਾਂ ਵਿੱਚ ਛੁੱਟੀ ਹੋਵੇਗੀ। ਇਸ ਮੌਕੇ ਤਕਰੀਬਨ ਹਰ ਜ਼ੋਨ ਦੇ ਬੈਂਕ ਬੰਦ ਰਹਿਣਗੇ।

3 ਅਗਸਤ ਨੂੰ ਰੱਖੜੀ ਹੈ।

1 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ।

12 ਅਗਸਤ ਨੂੰ ਜਨਮ ਅਸ਼ਟਮੀ ਮੌਕੇ ਅਹਿਮਦਾਬਾਦ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਜੈਪੁਰ ਤੋਂ ਇਲਾਵਾ ਲਖਨਊ, ਜੰਮੂ, ਕਾਨਪੁਰ, ਰਾਂਚੀ, ਰਾਏਪੁਰ, ਸ਼ਿਮਲਾ ਆਦਿ ਖੇਤਰਾਂ ਵਿੱਚ ਬੈਂਕ ਬੰਦ ਰਹਿਣਗੇ।

13 ਅਗਸਤ ਨੂੰ ਬੈਂਕਾਂ ਵਿੱਚ ਪੈਟ੍ਰਿਓਟ ਡੇਅ ਦੀ ਛੁੱਟੀ ਹੋਵੇਗੀ, ਪਰ ਇਹ ਛੁੱਟੀ ਇੰਫਾਲ ਜ਼ੋਨ ਦੇ ਬੈਂਕਾਂ ਵਿੱਚ ਹੋਵੇਗੀ।

15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।

20 ਅਗਸਤ ਨੂੰ ਸ਼੍ਰੀਮੰਤਾ ਸੰਕਰਦੇਵਾ ਮੌਕੇ ਗੁਹਾਟੀ ਜ਼ੋਨ ਦੇ ਬੈਂਕ ਬੰਦ ਰਹਿਣਗੇ।

21 ਅਗਸਤ ਨੂੰ ਹਰੀਤਾਲਿਕਾ ਤੀਜ ਮੌਕੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ।

22 ਅਗਸਤ ਨੂੰ ਗਣੇਸ਼ ਚਤੁਰਥੀ ਮੌਕੇ ਬੈਂਕਾਂ ਵਿੱਚ ਛੁੱਟੀ ਰਹੇਗੀ।

29 ਅਗਸਤ ਨੂੰ ਕਰਮਾ ਪੂਜਾ ਮੌਕੇ ਜੰਮੂ, ਰਾਂਚੀ, ਸ੍ਰੀਨਗਰ ਤੋਂ ਇਲਾਵਾ, ਤਿਰੂਵਨੰਤਪੁਰਮ ਜ਼ੋਨ ਵਿੱਚ ਬੈਂਕਾਂ ਵਿੱਚ ਕੰਮ ਨਹੀਂ ਹੋਏਗਾ।

31 ਅਗਸਤ ਨੂੰ ਇੰਦਰਾਯਤਰਾਂ ਦੇ ਨਾਲ-ਨਾਲ ਤਿਰੂਓਣਮ ਤਿਉਹਾਰ ਹੈ, ਜਿਸ ਕਾਰਨ ਕੁਝ ਜ਼ੋਨਾਂ ਦੇ ਬੈਂਕ ਬੰਦ ਰਹਿਣਗੇ।

ਇਨ੍ਹਾਂ ਤੋਂ ਇਲਾਵਾ ਦੂਸਰਾ ਤੇ ਚੌਥਾ ਸ਼ਨੀਵਾਰ ਤੇ ਐਤਵਾਰ ਹੋਵੇਗਾ। ਯਾਨੀ 8 ਅਗਸਤ ਨੂੰ ਦੂਜਾ ਸ਼ਨੀਵਾਰ ਤੇ 22 ਅਗਸਤ ਨੂੰ ਚੌਥਾ ਸ਼ਨੀਵਾਰ ਛੁੱਟੀ ਹੈ। ਇਸ ਤੋਂ ਇਲਾਵਾ ਦੇਸ਼ ਭਰ ਦੇ ਬੈਂਕ ਐਤਵਾਰ, 2 ਅਗਸਤ, 9 ਅਗਸਤ, 16 ਅਗਸਤ, 23 ਅਗਸਤ ਤੇ 30 ਅਗਸਤ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੰਦ ਰਹਿਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904