ਨਵੀਂ ਦਿੱਲੀ : ਪਟਨਾ ਹਾਈਕੋਰਟ ਨੇ ਭਾਵੇਂ ਸ਼ਰਾਬ 'ਤੇ ਰੋਕ ਲਾਉਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਬਾਵਜੂਦ ਸੂਬੇ ਵਿੱਚ ਸ਼ਰਾਬ 'ਤੇ ਰੋਕ ਲਾਗੂ ਰਹੇਗੀ। ਸ਼ਰਾਬਬੰਦੀ ਨੂੰ ਲੈ ਕੇ ਨਿਤੀਸ਼ ਸਰਕਾਰ ਕਾਨੂੰਨ ਨੂੰ ਹੋਰ ਸ਼ਕਤੀਸ਼ਾਲੀ ਬਣਾਏਗੀ। ਪਟਨਾ ਵਿੱਚ ਕੱਲ੍ਹ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, 'ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੀ ਸਵੇਰੇ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਕਾਨੂੰਨ ਲਾਗੂ ਹੋ ਗਿਆ ਹੈ। ਬਾਪੂ ਦੇ ਵਿਚਾਰਾਂ ਨੂੰ ਅਸੀਂ ਧਰਤੀ 'ਤੇ ਲਿਆਉਣਾ ਚਾਹੁੰਦੇ ਹਾਂ। ਇਸ ਲਈ ਗਾਂਧੀ ਜਯੰਤੀ ਤੋਂ ਬਿਹਤਰ ਹੋਰ ਕੋਈ ਦਿਨ ਨਹੀਂ ਹੈ।' ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਸੱਤ ਸਤੰਬਰ ਨੂੰ ਬਿਹਾਰ ਕੈਬਨਿਟ ਨੇ ਫੈਸਲਾ ਕੀਤਾ ਸੀ ਕਿ ਸਰਕਾਰ ਇਸ ਨਵੇਂ ਕਾਨੂੰਨ ਨੂੰ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪਟਨਾ ਹਾਈਕੋਰਟ ਨੇ ਜਿਵੇਂ ਹੀ ਕਾਨੂੰਨ ਬੰਦੀ ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਸੀ। ਇਸ ਤੋਂ ਬਾਅਦ ਨਿਤੀਸ਼ ਸਰਕਾਰ ਵਿੱਚ ਖਲਬਲੀ ਮੱਚ ਗਈ ਸੀ।