ਮੋਗਾ: ਜ਼ਿਲ੍ਹਾ ਮੋਗਾ ਦੇ ਨਿਊ ਟਾਊਨ ਇਲਾਕੇ ਤੋਂ ਲੁੱਟ ਖੋਹ ਦੀ ਇੱਕ ਖ਼ਬਰ ਸਾਹਮਣੇ ਆਈ ਹੈ।ਇੱਥੇ ਸਵੇਰੇ ਦੀ ਸੈਰ ਲਈ ਨਿਕਲੀ ਇੱਕ ਬਜ਼ੁਰਗ ਔਰਤ ਨੂੰ ਕਾਰ 'ਚ ਬੈਠੀਆਂ ਕੁੱਝ ਔਰਤਾਂ ਨੇ ਪਾਣੀ ਪੀਣ ਦੇ ਬਹਾਨੇ ਕੋਲ ਸੱਦ ਕੇ ਬਜ਼ੁਰਗ ਔਰਤ ਤੋਂ ਉਸਦੇ ਹੱਥ ਵਿੱਚ ਪਾਏ ਸੋਨੇ ਦੇ ਕੰਗਣ ਖੌਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।


ਸਵਿਫਟ ਕਾਰ ਵਿੱਚ ਆਏ ਇਸ ਗਰੋਹ ਨੂੰ ਪੁਲਿਸ ਸੀਸੀਟੀਵੀ ਦੇ ਆਧਾਰ ਉੱਤੇ ਟਰੇਸ ਕਰਨ ਵਿੱਚ ਜੁਟ ਗਈ ਹੈ।ਉਥੇ ਹੀ ਕੰਗਣ ਖੋਹਣ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ। 


ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ "ਜਦੋਂ ਉਹ ਸਵੇਰੇ ਆਪਣੇ ਘਰ ਤੋਂ ਸੈਰ ਲਈ ਨਿਕਲੀ ਤਾਂ ਘਰ ਦੇ ਬਾਹਰ ਬੈਠਕੇ ਬੂਟਾਂ ਦੇ ਤਸਮੇ ਬੰਨਣ ਲੱਗੀ।ਇੰਨੀ 'ਚ ਸਵਿਫਟ ਗੱਡੀ ਮੇਰੇ ਘਰ ਦੇ ਬਾਹਰ ਆਕੇ ਰੁਕ ਗਈ।" 


ਉਨ੍ਹਾਂ ਨੇ ਕਿਹਾ ਕਿ, "ਗੱਡੀ ਚਲਾ ਰਹੇ ਡਰਾਇਵਰ ਨੇ ਉਨ੍ਹਾਂ ਨੂੰ ਅਵਾਜ ਲਗਾਈ ਜਦੋਂ ਮੈਂ ਕੋਲ ਗਈ ਤਾਂ ਡਰਾਇਵਰ ਨੇ ਕਿਹਾ ਕਿ ਤੁਸੀਂ ਪਿੱਛੇ ਚਲੇ ਜਾਓ ਤਾਂ ਪਿੱਛੇ ਬੈਠੀ ਔਰਤ ਨੇ ਮੈਨੂੰ ਪਾਣੀ ਦੇਣ ਨੂੰ ਕਿਹਾ ਜਦੋਂ ਮੈਂ ਆਪਣਾ ਹੱਥ ਅੰਦਰ ਕੀਤਾ ਤਾਂ ਇਨ੍ਹੇ ਵਿੱਚ ਹੀ ਉਹ ਕਾਰ ਭਜਾਕੇ ਲੈ ਗਏ ਅਤੇ ਜਦੋਂ ਮੈਂ ਵਾਪਸ ਮੁੜ ਕੇ ਵੇਖਿਆ ਤਾਂ ਮੇਰੇ ਹੱਥ ਵਿੱਚ ਪਾਇਆ ਸੋਨੇ ਦਾ ਕੰਗਣ ਨਹੀਂ ਸੀ।" 


ਉਨ੍ਹਾਂ ਅੱਗੇ ਕਿਹਾ, "ਇੰਨੀ ਦੇਰ ਵਿੱਚ ਮੈਂ ਆਪਣੇ ਬੇਟੇ ਨੂੰ ਆਵਾਜ਼ ਦਿੱਤੀ ਪਰ ਤੱਦ ਤੱਕ ਉਹ ਫਰਾਰ ਹੋ ਗਏ ਸਨ।ਕਾਰ ਵਿੱਚ ਕੁਲ੍ਹ 3 ਔਰਤਾਂ ਅਤੇ ਇੱਕ ਡਰਾਇਵਰ ਮੌਜੂਦ ਸੀ।"


ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਐਸਐਚਓ ਲਕਸ਼ਮਣ ਸਿੰਘ ਢਿੱਲੋਂ ਨੇ ਦੱਸਿਆ ਕਿ ਕੁੱਝ ਅਣਪਛਾਤਿਆਂ ਵੱਲੋਂ ਸੈਰ ਉੱਤੇ ਜਾ ਰਹੀ ਹੈ ਇੱਕ ਔਰਤ ਦੇ ਕੰਗਣ ਖੋਹ ਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਸੀਸੀਟੀਵੀ ਖੰਗਾਲ ਕੇ ਆਰੋਪੀਆਂ ਨੂੰ ਟਰੇਸ ਕਰਨ ਵਿੱਚ ਜੁਟੀ ਹੋਈ ਹੈ।