Bengaluru Threat Case: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਉਸ ਵੇਲੇ ਭਾਜੜ ਮਚ ਗਈ ਜਦੋਂ 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਮਿਲੀ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਮਨਾਂ ਵਿੱਚ ਡਰ ਬੈਠ ਗਿਆ। ਉਨ੍ਹਾਂ ਸਕੂਲਾਂ ਵਿੱਚੋਂ ਇੱਕ ਸਕੂਲ ਕਰਨਾਟਕ ਦੇ ਉੱਪ ਮੁੱਖ ਮੰਤਰੀ ਸ਼ਿਵਕੁਮਾਰ ਦੇ ਘਰ ਸਾਹਮਣੇ ਹੈ। ਇਸ ਤੋਂ ਬਾਅਦ ਡੀਕੇ ਸ਼ਿਵ ਕੁਮਾਰ ਨੇ ਕਿਹਾ ਕਿ, ਮੈਂ ਟੀਵੀ ਦੇਖ ਰਿਹਾ ਸੀ ਕਿ ਮੇਰੇ ਘਰ ਦੇ ਸਾਹਮਣੇ ਵਾਲੇ ਸਕੂਲ ਨੂੰ ਵੀ ਧਮਕੀ ਭਰਿਆ ਈਮੇਲ ਮਿਲਿਆ ਹੈ। ਮੈਂ ਇੱਥੇ ਜਾਂਚ ਕਰਨ ਲਈ ਆਇਆ ਸੀ।


ਧਮਕੀ ਮਿਲਣ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਸਕੂਲ ਦੀ ਪੂਰੀ ਤਰ੍ਹਾਂ ਨਾਲ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤਿਆਂ ਨੂੰ ਵੀ ਸਕੂਲਾਂ ਵਿੱਚ ਭੇਜਿਆ ਗਿਆ ਹੈ ਜਿੱਥੇ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ।


ਮੁੱਖ ਮੰਤਰੀ ਨੇ ਕੀ ਕਿਹਾ ?


ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਨੇ ਕਿਹਾ , ਪੁਲਿਸ ਜਾਂਚ ਕਰੇਗੀ ਤੇ ਮੈਂ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ, ਮਾਪਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਗੀਂ ਹੈ। ਪੁਲਿਸ ਨੂੰ ਸਕੂਲਾਂ ਦੀ ਜਾਂਚ ਕਰਨ ਤੇ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।






ਗ੍ਰਹਿ ਮੰਤਰੀ ਨੇ ਕੀ ਕਿਹਾ ?


ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ, ਅਸੀਂ ਈਮੇਲ ਕਿੱਥੋਂ ਮਿਲੀ ਇਸ ਦੀ ਜਾਂਚ ਕਰ ਰਹੇ ਹਾਂ, ਅਸੀਂ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ, ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ।


ਇਹ ਵੀ ਪੜ੍ਹੋ: Stubble Burning: ਪੰਜਾਬ ਹਰਿਆਣਾ ਨੇ ਕਿੰਨੀ ਸਾੜੀ ਪਰਾਲੀ ? ਅੰਕੜੇ ਜਾਰੀ; ਸਾਡੇ ਵਾਲਿਆਂ ਨੇ ਬਣਾਇਆ ਰਿਕਾਰਡ, ਹਰਿਆਣਾ ਨੇ ਵੀ ਕੀਤਾ ਕੰਟ੍ਰੋਲ