Stubble Burning Case: ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚਾਲੇ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਜਿਸ ਵਿੱਚ  ਕੇਂਦਰੀ ਵਾਤਾਵਰਣ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਅੰਕੜਿਆਂ ਮੁਤਾਬਕ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ 27 ਫੀਸਦ ਘੱਟ ਪਰਾਲੀ ਸਾੜੀ ਗਈ ਜਦਕਿ ਹਰਿਆਣਾ ਵਿੱਚ 37 ਫੀਸਦ ਕਮੀ ਦਰਜ ਕੀਤੀ ਗਈ ਹੈ। 



ਹਲਾਂਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਇੱਕ ਦੂਜੇ 'ਤੇ ਹੀ ਵੱਧ ਪਰਾਲੀ ਸਾੜਨ ਦਾ ਇਲਜ਼ਾਮ ਲਾਉਂਦੀਆਂ ਆ ਰਹੀਆਂ ਹਨ। ਕੇਂਦਰ ਦੇ ਅੰਕੜਿਆ ਅਨੁਸਾਰ ਹਰਿਆਣਾ ਵਿੱਚ ਸਭ ਤੋਂ ਘੱਟ ਪਰਾਲੀ ਸਾੜੀ ਗਈ ਹੈ। 


ਵਾਤਾਵਰਣ  ਮੰਤਰਾਲੇ ਨੇ ਦੱਸਿਆ ਕਿ 2020 ਵਿੱਚ ਪੰਜਾਬ ਪਰਾਲੀ ਸਾੜਨ ਦੀਆਂ ਕੁੱਲ 83,002 ਘਟਨਾਵਾਂ ਸਨ। ਇਸ ਤੋਂ ਬਾਅਦ ਸਾਲ 2021 ਵਿੱਚ ਇਹ ਗਿਣਤੀ ਘੱਟ ਕੇ 71,304 ਹੋ ਗਈ ਸੀ। ਸਾਲ 2022 ਵਿੱਚ ਪਰਾਲੀ ਸਾੜਨ ਦੇ ਮਾਮਲੇ ਹੋਰ ਘਟੇ ਅਤੇ 49,922 ਕੇਸ ਦਰਜ ਹੋਏ। ਹੁਣ ਸਾਲ 2023 ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਅ ਕੇ 36,663 ਰਹਿ ਗਏ ਹਨ।



ਇਸੇ ਤਰ੍ਹਾਂ ਹਰਿਆਣਾ ਵਿੱਚ ਸਾਲ 2020 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 4,202 ਸੀ ਜੋ 2021 ਵਿੱਚ ਵੱਧ ਕੇ 6,987 ਹੋ ਗਈ, ਫਿਰ 2022 ਵਿੱਚ ਘਟ ਕੇ 3,661 'ਤੇ ਪਹੁੰਚ ਗਈ ਅਤੇ ਇਸ ਸਾਲ ਪਰਾਲ ਸਾੜਨ ਦੇ ਮਾਮਲੇ ਹੋਰ ਘੱਅ ਗਏ ਤੇ ਇਸ ਸਾਲ ਕੇਸ ਮਹਿਜ 2,303 ਹੀ ਦਰਜ ਕੀਤੇ ਗਏ। 



ਮੰਤਰਾਲੇ ਨੇ ਕਿਹਾ ਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ 2022 ਦੇ ਮੁਕਾਬਲੇ 2023 ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 50 ਫੀਸਦੀ ਤੋਂ ਵੱਧ ਕਮੀ ਆਈ ਹੈ। ਪੰਜ ਜ਼ਿਲ੍ਹਿਆਂ ਵਿੱਚ 27 ਫੀਸਦੀ ਤੋਂ 50 ਫੀਸਦੀ ਤੱਕ ਸੁਧਾਰ ਹੋਇਆ ਹੈ।


ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਵਿੱਚ 2022 ਦੇ ਮੁਕਾਬਲੇ 2023 ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ 50 ਫੀਸਦੀ ਤੋਂ ਵੱਧ ਕਮੀ ਦਰਜ ਕੀਤੀ ਗਈ। 


ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ 2023 ਵਿੱਚ ਸਿਰਫ ਚਾਰ ਦਿਨ ਅਜਿਹੇ ਸਨ ਜਦੋਂ ਅੱਗ ਦੀਆਂ ਘਟਨਾਵਾਂ 2,000 ਤੋਂ ਵੱਧ ਗਈਆਂ ਸਨ, ਜਦੋਂ ਕਿ 2020 ਵਿੱਚ 16 ਦਿਨ ਅਤੇ ਸਾਲ 2021 ਵਿੱਚ 14 ਦਿਨ ਅਤੇ  ਸਾਲ 2022 ਵਿੱਚ 10  ਦਿਨ ਅਜਿਹੇ ਸੀ ਜਿੱਥੇ 2000 ਤੋਂ ਵੱਧ ਕੇਸ ਪਰਾਲੀ ਸਾੜਨ ਦੇ ਆਏ। 


ਹਰਿਆਣਾ ਵਿੱਚ, 2023 ਵਿੱਚ ਤਿੰਨ ਦਿਨ ਅਜਿਹੇ ਸਨ ਜਦੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 100 ਤੋਂ ਵੱਧ ਸਨ, ਜੋ ਕਿ 2020 ਵਿੱਚ 16ਦਿਨ , ਸਾਲ 2021 ਵਿੱਚ 32 ਦਿਨ ਅਤੇ 2022 ਵਿੱਚ 15 ਦਿਨ ਸਨ।