ਨਵੀਂ ਦਿੱਲੀ: ਜੰਮੂ ‘ਚ ਦੋ ਦਿਨੀਂ ਖੇਤਰੀ ਸਮਾਗਮ ਦਾ ਉਦਘਾਟਨ ਕਰਨ ਆਏ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਮਨਣਾ ਹੈ ਕਿ ਤਿੰਨ ਨੇਤਾ (ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ) ਕਸ਼ਮੀਰੀ ਨੇਤਾਵਾਂ ਦੀ ਹਿਰਾਸਤ ਨਾਲ ਘਾਟੀ ‘ਚ ਸ਼ਾਤੀ ਕਾਈਮ ਰੱਖਣ ‘ਚ ਮਦਦ ਮਿਲੀ ਹੈ ਇਨ੍ਹਾਂ ਨੂੰ ਅੰਦਰ ਹੀ ਰਹਿਣ ਦੇਣਾ ਚਾਹਿਦਾ ਹੈ।

ਸੂਬੇ ‘ਚ ਦੋ ਦਿਨੀਂ ਖੇਤਰੀ ਸਮਾਗਮ ਦੇ ਉਦਘਾਟਨ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਧਿਕਾਰੀਆਂ ਨੂੰ ਸਮਬੋਧਤ ਕਰ ਰਹੇ ਸੀ। ਸਿੰਘ ਨੇ ਅਧਿਕਾਰੀਆਂ ਨਾਲ ਮੁਖਾਤਿਰ ਹੁੰਦੇ ਉਨ੍ਹਾਂ ਨੇ ਇਹ ਸਭ ਕਿਹਾ। ਜਿਸ ਦੌਰਾਨ ਉਨ੍ਹਾਂ ਨੇ ਕਿਸੇ ਨੇਤਾ ਦਾ ਨਾਂ ਤਾਂ ਨਹੀਂ ਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ‘ਚ ਵਿਕਾਸ ਅਤੇ ਨੌਜਵਾਨਾਂ ਦਾ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ‘ਚ ਸਰਕਾਰ ਨੂੰ ਜੰਮੂ-ਕਸ਼ਮੀਰ ‘ਤੇ ਵਿਚਾਰ ਵਟਾਂਦਰਾ ਕਰਨਾ ਚਾਹਿਦਾ ਹੈ।

ਪ੍ਰੋਗ੍ਰਾਮ ਦੌਰਾਨ ਨੌਜਵਾਨਾਂ ਨੂੰ ਕੇਂਦਰਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਜ਼ਿੰਮੇਦਾਰੀ ਨੌਜਵਾਨਾਂ ਦੀ ਹੈ ਕਿਉਂਕਿ ਆਬਾਦੀ ‘ਚ ਉਹ 70% ਹਨ। ਉਹ ਪਿਛਲੇ ਪੰਜ ਸਾਲਾ ਦੌਰਾਨ ਮੋਦੀ ਸਰਕਾਰ ਵੱਲੋਂ ਉਪਲਬਧ ਕੀਤੀਆਂ ਤਮਾਮ ਮੌਕਿਆਂ ਤੋਂ ਵਾਂਝੇ ਰਹੇ ਹਨ। ਦੱਸ ਦਈਏ ਕਿ ਪੰਜ ਅਗਸਤ ਨੂੰ ਧਾਰਾ 370 ਹਟਾਏ ਜਾਣ ਦੇ ਮੱਦੇਨਜ਼ਰ ਉਮਰ ਅਬਦੁਲਾ ਅੇਤ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੇ ਘਰਾਂ ‘ਚ ਨਜ਼ਰਬੰਦ ਅਤੇ ਫਾਰੂਕ ਅਬੱਦੁਲਾ ਨੂੰ ਹਿਰਾਸਤ ‘ਚ ਲਿਆ ਗਿਆ ਸੀ।