ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਵਿਸਾਹੀ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਆਪਣੇ ਅੰਦਾਜ਼ ਵਿੱਚ ਨਿਸ਼ਾਨਾ ਸਾਧਿਆ। 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਭਾਜਪਾ ਫੈਡਰਲ ਢਾਂਚੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤੇ ਦਿੱਲੀ ਦੇ ਉਪ ਰਾਜਪਾਲ 'ਤੇ ਵਾਇਸਰਾਏ ਦੀ ਆਤਮਾ ਹਾਵੀ ਹੈ।

ਉਨ੍ਹਾਂ ਵਧਦੀ ਹੋਈ ਮਹਿੰਗਾਈ 'ਤੇ ਵੀ ਕੇਂਦਰ ਸਰਕਾਰ ਉੱਪਰ ਹੱਲਾ ਬੋਲਿਆ। ਮਾਨ ਨੇ ਕਿਹਾ ਕਿ ਇਸ ਸਰਕਾਰ ਵਿੱਚ ਕੀਮਤਾਂ ਅਸਮਾਨ ਛੋਹ ਰਹੀਆਂ ਹਨ, ਜਦਕਿ ਮਹਿੰਗਾਈ ਘਟਾਉਣ ਦਾ ਵਾਅਦਾ ਲੈ ਕੇ ਹੀ ਇਹ ਸਰਕਾਰ ਸੱਤਾ ਵਿੱਚ ਆਈ ਸੀ। ਮਾਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਘੱਟ ਗਿਣਤੀਆਂ ਲਈ ਕੋਈ ਥਾਂ ਨਹੀਂ ਹੈ ਤੇ ਦੇਸ਼ ਲਈ ਇਹ ਵੰਜਣ ਦੀ ਸਿਆਸਤ ਬੇਹੱਦ ਖ਼ਤਰਨਾਕ ਹੈ।

ਭਗਵੰਤ ਮਾਨ ਨੇ ਸਦਨ ਵਿੱਚ ਇੱਕ ਕਵਿਤਾ ਰਾਹੀਂ ਵੀ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੇ ਵਾਅਦੇ 'ਤੇ ਤੰਜ਼ ਕੱਸਿਆ। ਹਾਲਾਂਕਿ, ਮਾਨ ਦੀ ਇਸ ਕਵਿਤਾ ਉੱਪਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ ਨਹੀਂ ਰੋਕ ਪਾਏ।