ਮੁੰਬਈ: ਬਾਜ਼ਾਰ ਵਿੱਚ ਪੂੰਜੀ ਨਿਕਾਸੀ ਤੇ ਡਾਲਰ ਦੀ ਜ਼ੋਰਦਾਰ ਮੰਗ ਕਾਰਨ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਡਾਲਰ ਦੇ ਮੁਤਾਬਲੇ ਰੁਪਿਆ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ।
ਡਾਲਰ ਦੇ ਮੁਕਾਬਲੇ ਅੱਜ ਰੁਪਿਆ ਚਾਰ ਪੈਸੇ ਦੀ ਤੇਜ਼ੀ ਨਾਲ 69.01 'ਤੇ ਖੁੱਲ੍ਹਿਆ, ਪਰ ਕੁਝ ਹੀ ਸਮੇਂ ਵਿੱਚ ਗਿਰਾਵਟ ਦੇਖੀ ਗਈ। ਜ਼ਿਕਰਯੋਗ ਹੈ ਕਕਿ ਵੀਰਵਾਰ ਨੂੰ ਜਦ ਬਾਜ਼ਾਰ ਬੰਦ ਹੋਇਆ ਤਾਂ ਰੁਪਿਆ ਡਾਲਰ ਦੇ ਮੁਤਾਬਲੇ 69.05 ਦੇ ਪੱਧਰ 'ਤੇ ਬੰਦ ਹੋਇਆ ਸੀ, ਜਿਸ ਤੋਂ ਬਾਅਦ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 10 ਪੈਸੇ ਹੋਰ ਘਟ ਗਈ ਹੈ।
ਰੁਪਏ ਵਿੱਚ ਗਿਰਾਵਟ ਦਾ ਕਾਰਨ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣੀਆਂ ਤੇ ਵਧਦੇ ਚਾਲੂ ਖਾਤਾ ਘਾਟੇ 'ਤੇ ਜਾਰੀ ਤਣਾਅ ਹੈ। ਇਨ੍ਹਾਂ ਕਾਰਨਾਂ ਨੇ ਵਿਦੇਸ਼ੀ ਮੁਦਰਾ ਐਕਸਚੇਂਜ ਬਾਜ਼ਾਰ 'ਤੇ ਅਸਰ ਪਾਇਆ ਹੈ।