ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇਸ਼ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸੇ ਨੂੰ ਵੀ ਬੰਦ 'ਚ ਸ਼ਾਮਲ ਹੋਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
ਲਗਪਗ ਸਾਰੇ ਵਿਰੋਧੀ ਦਲਾਂ ਵੱਲੋਂ ਭਾਰਤ ਬੰਦ ਨੂੰ ਸਮਰਥਨ ਦੇਣ ਅਤੇ ਕਈ ਜਥੇਬੰਦੀਆਂ ਦੇ ਕਿਸਾਨਾਂ ਦੇ ਸਮਰਥਨ 'ਚ ਸਮਾਨਾਂਤਰ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਕੇਂਦਰ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੁਰੱਖਿਆ ਵਧਾਉਣ ਤੇ ਸ਼ਾਂਤੀ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਣੋ ਕਿਸਾਨਾਂ ਦੇ ਬੰਦ ਨਾਲ ਜੁੜੀਆਂ ਵੱਢੀਆਂ ਗੱਲਾਂ
ਸਾਰਿਆਂ ਨੂੰ ਸੰਕੇਤਕ ਬੰਦ 'ਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਹੋਇਆਂ ਕਿਸਾਨ ਲੀਡਰਾਂ ਨੇ ਕਿਹਾ ਕਿ ਆਪਣੇ ਪ੍ਰਦਰਸ਼ਨ ਦੇ ਤਹਿਤ ਸਵੇਰ 11 ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਉਹ ਚੱਕਾ ਜਾਮ ਕਰਨਗੇ। ਜਿਸ ਦੌਰਾਨ ਪ੍ਰਮੁੱਖ ਸੜਕਾਂ ਜਾਮ ਕੀਤੀਆਂ ਜਾਣਗੀਆਂ। ਪ੍ਰਦਰਸ਼ਨ ਦੇ ਤਹਿਤ ਉੱਤਰੀ ਸੂਬਿਆਂ ਖਾਸਕਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਕਿਸਾਨ ਸੜਕਾਂ 'ਤੇ ਉੱਤਰੇ ਹਨ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ, 'ਸਾਡਾ ਬੰਦ ਸਿਆਸੀ ਦਲਾਂ ਦੇ ਬੰਦ ਤੋਂ ਵੱਖ ਹੈ। ਇਹ ਵਿਚਾਰਧਾਰਾ ਕਾਰਨ ਕੀਤਾ ਗਿਆ ਚਾਰ ਘੰਟੇ ਜਾ ਸੰਕੇਤਕ ਬੰਦ ਹੈ। ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਅਸੀਂ ਲੋਕਾਂ ਨੂੰ ਇਸ ਸਮੇਂ ਇਸ ਦੌਰਾਨ ਯਾਾਤਰਾ ਨਾ ਕਰਨ ਦੀ ਅਪੀਲ ਕਰਦੇ ਹਾਂ।' ਉਨ੍ਹਾਂ ਅੱਗੇ ਕਿਹਾ, 'ਅਸੀਂ ਦੁਕਾਨਦਾਰਾਂ ਨੂੰ ਵੀ ਇਸ ਦੌਰਾਨ ਆਪਣੀ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰਦੇ ਹਾਂ।'
ਭਾਰਤੀ ਕਿਸਾਨ ਏਕਤਾ ਸੰਗਠਨ ਦੇ ਮੁਖੀ ਜਗਜੀਤ ਸਿੰਘ ਦੱਲੇਵਾਲਾ ਨੇ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਤੇ ਬੰਦ ਲਾਗੂ ਕਰਨ ਲਈ ਕਿਸੇ ਨਾਲ ਝਗੜਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੋਟ ਰਹੇਗੀ।
ਕਈ ਲੀਡਰਾਂ ਨੇ ਦਾਅਵਾ ਕੀਤਾ ਕਿ ਬੰਦ ਪੂਰੇ ਦੇਸ਼ 'ਚ ਪ੍ਰਭਾਵੀ ਹੋਵੇਗਾ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, 'ਮੋਦੀ ਸਰਕਾਰ ਨੂੰ ਸਾਡੀਆਂ ਮੰਗਾਂ ਨੂੰ ਸਵੀਕਾਰ ਕਰਨਾ ਹੋਵੇਗਾ। ਅਸੀਂ ਨਵੇਂ ਖੇਤੀ ਕਾਨੂੰਨਾਂ ਵਾਪਸ ਲੈਣ ਦੀ ਮੰਗ ਤੇ ਡਟੇ ਰਹਾਂਗੇ।
ਕੇਂਦਰ ਤੇ ਕਿਸਾਨ ਸੰਘ ਬੰਦ ਦੇ ਇਕ ਦਿਨ ਬਾਅਦ ਛੇਵੇਂ ਦੌਰ ਦੀ ਵਾਰਤਾ ਕਰਨਗੇ। ਕਿਉਂਕਿ ਪਹਿਲਾਂ ਹੋਈ ਗੱਲਬਾਤ 'ਚ ਖਿੱਚੋਤਾਣ ਬਰਕਰਾਰ ਰਹੀ ਸੀ। ਵਿਰੋਧੀ ਦਲਾਂ 'ਤੇ ਨਿਸ਼ਾਨਾ ਸਾਧਦਿਆਂ ਬੀਜੇਪੀ ਨੇ ਉਨ੍ਹਾਂ 'ਤੇ ਸ਼ਰਮਨਾਕ ਦੋਹਰੇ ਮਾਪਦੰਡ ਦਾ ਇਲਜ਼ਾਮ ਲਾਉਂਦਿਆਂ ਹੋਇਆ ਦਾਅਵਾ ਹੋਇਆ ਕਿ ਉਨ੍ਹਾਂ ਤੋਂ ਕਈਆਂ ਨੇ ਸੱਤਾ 'ਚ ਰਹਿਣ ਦੌਰਾਨ ਇਨ੍ਹਾਂ ਸੁਧਾਰਾਂ ਦਾ ਸਮਰਥਨ ਕੀਤਾ ਸੀ ਜਾਂ ਸੰਸਦ 'ਚ ਉਨ੍ਹਾਂ ਦਾ ਸਮਰਥਨ ਕੀਤਾ ਸੀ।
ਬੀਜੇਪੀ ਨੇ ਸੀਨੀਅਰ ਲੀਡਰ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਆਪਣੀ ਹੋਂਦ ਬਚਾਉਣ ਲਈ ਵਿਰੋਧੀ ਦਲ ਕਿਸਾਨਾਂ ਦੇ ਪ੍ਰਦਰਸ਼ਨ 'ਚ ਕੁੱਦ ਗਏ ਹਨ ਜਦਕਿ ਵੱਖ-ਵੱਖ ਚੋਣਾਂ 'ਚ ਦੇਸ਼ ਦੀ ਜਨਤਾ ਉਨ੍ਹਾਂ ਨੂੰ ਵਾਰ-ਵਾਰ ਖਾਰਜ ਕਰ ਚੁੱਕੀ ਹੈ। ਪ੍ਰਸਾਦ ਨੇ ਇਲਜ਼ਾਮ ਲਾਇਆ ਕਿ ਕਿਸਾਨਾਂ ਦਾ ਇਕ ਵਰਗ ਸਵਾਰਥੀ ਲੋਕਾਂ ਦੇ ਚੁੰਗਲ 'ਚ ਹੈ ਤੇ ਸਰਕਾਰ ਖੇਤੀ ਕਾਨੂੰਨਾਂ ਨੂੰ ਲੈਕੇ ਉਨ੍ਹਾਂ 'ਚ ਫੈਲਾਏ ਭਰਮ ਨੂੰ ਦੂਰ ਕਰਨ ਦਾ ਕੰਮ ਕਰ ਰਹੀ ਹੈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ