ਨਵੀਂ ਦਿੱਲੀ: ਕੋਰੋਨਾ ਟੀਕਾ (Corona Vaccine) ਬਣਾਉਣ ਵਿਚ ਸ਼ਾਮਲ ਭਾਰਤ ਬਾਇਓਟੈਕ (Bharat Biotech) ਨੇ ਕੋਵੈਕਸੀਨ (COVAXIN) ਦੇ ਤੀਜੇ ਪੜਾਅ ਦੇ ਟ੍ਰਾਇਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਤੀਜੇ ਪੜਾਅ ਵਿਚ ਇਸ ਟੀਕੇ ਦਾ ਟ੍ਰਾਇਲ ਲਗਪਗ 26 ਹਜ਼ਾਰ ਵਲੰਟੀਅਰਾਂ 'ਤੇ ਕੀਤਾ ਜਾਵੇਗਾ। ਇਹ ਭਾਰਤ ਵਿਚ ਕੋਵਿਡ-19 ਵੈਕਸੀਨ ਲਈ ਹੋਣ ਵਾਲੀ ਸਭ ਤੋਂ ਵੱਡਾ ਮਨੁੱਖੀ ਕਲੀਨੀਕਲ (Human Clinical Trail) ਟ੍ਰਾਇਲ ਹੈ। ਭਾਰਤ ਬਾਇਓਟੈਕ ਨੇ ਆਈਸੀਐਮਆਰ ਦੇ ਸਹਿਯੋਗ ਨਾਲ ਮਿਲ ਕੇ ਤਿਆਰ ਕੀਤਾ ਹੈ।


ਵਲੰਟੀਅਰਾਂ ਨੂੰ ਟੈਸਟ ਦੌਰਾਨ ਤਕਰੀਬਨ 28 ਦਿਨਾਂ ਦੇ ਅੰਦਰ ਅੰਦਰੂਨੀ ਤੌਰ ‘ਤੇ ਦੋ ਇੰਟ੍ਰਾਮਸਕੂਲਰ ਟੀਕੇ ਦਿੱਤੇ ਜਾਣਗੇ। ਟੈਸਟ ਨੂੰ ਡਬਲ ਬਲਾਇੰਡ ਕਰ ਦਿੱਤਾ ਗਿਆ ਹੈ ਜਿਸ ਨਾਲ ਜਾਂਚਕਰਤਾ, ਹਿੱਸਾ ਲੈਣ ਵਾਲੇ ਤੇ ਕੰਪਨੀ ਨੂੰ ਪਤਾ ਨਾ ਲੱਗੇ ਕਿ ਉਨ੍ਹਾਂ ਨੂੰ ਕਿਹੜੇ ਸਮੂਹ ਨੂੰ ਸੌਂਪਿਆ ਗਿਆ ਹੈ। ਇਸ ਵਿੱਚ ਵਲੰਟੀਅਰਾਂ ਨੂੰ ਕੋਵੈਕਸੀਨ ਜਾਂ ਪਲੇਸੀਬੋ ਦਿੱਤਾ ਜਾਵੇਗਾ।

ਭਾਰਤ ‘ਚ ਬਾਇਓਟੈਕ ਨੇ ਕਿਹਾ ਕਿ ਟੀਕੇ ਦੇ ਟ੍ਰਾਇਲਸ ਦੇ ਪਹਿਲਾ ਤੇ ਦੂਜਾ ਪੜਾਅ ਵਧੀਆ ਸੀ। ਜਿਸ ‘ਚ ਤਕਰੀਬਨ ਇੱਕ ਹਜ਼ਾਰ ਵਲੰਟੀਅਰਾਂ ਨੂੰ ਇਹ ਟੀਕਾ ਲਗਾਇਆ ਗਿਆ ਸੀ। ਇਸ ਵਿਚ ਹਿੱਸਾ ਲੈਣ ਲਈ ਤਿਆਰ ਵਲੰਟੀਅਰ 18 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ। ਇਹ ਮਲਟੀਸੈਂਟਰ ਤੀਜਾ ਫੇਜ਼ ਟ੍ਰਾਇਲ ਭਾਰਤ ਵਿਚ 22 ਥਾਂਵਾਂ 'ਤੇ ਹੋਵੇਗਾ।

ਇਨ੍ਹਾਂ ਥਾਂਵਾਂ ‘ਤੇ ਹੋਏਗਾ ਟ੍ਰਾਇਲ:

ਨਵੀਂ ਦਿੱਲੀ - ਏਮਜ਼

ਪਟਨਾ - ਏਮਜ਼

ਭੁਵਨੇਸ਼ਵਰ - ਆਈਐਮਐਸ ਐਸਯੂਐਮ ਹਸਪਤਾਲ

ਨਵੀਂ ਦਿੱਲੀ- ਗੁਰੂ ਤੇਜ ਬਹਾਦਰ ਹਸਪਤਾਲ

ਮੁੰਬਈ - ਗਰਾਂਟ ਗੌਰਮਿੰਟ ਮੈਡੀਕਲ ਕਾਲਜ ਅਤੇ ਸਰ ਜੇਜੇ ਗਰੁੱਫ ਆਫ਼ ਹਸਪਤਾਲਸ

ਗੁੰਟੂਰ - ਗੁੰਟੂਰ ਮੈਡੀਕਲ ਕਾਲਜ

ਭੋਪਾਲ- ਗਾਂਧੀ ਮੈਡੀਕਲ ਕਾਲਜ

ਅਹਿਮਦਾਬਾਦ-ਜੀਐਮਆਰਐਸ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ

ਉੱਤਰ ਪ੍ਰਦੇਸ਼ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਹੈਦਰਾਬਾਦ - ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼

ਰੋਹਤਕ- ਪੰਡਿਤ ਭਾਗਵਤ ਦਿਆਲ ਸ਼ਰਮਾ ਸਿਹਤ ਵਿਗਿਆਨ ਯੂਨੀਵਰਸਿਟੀ

ਗੋਆ - ਰੈਡਕਰ ਹਸਪਤਾਲ ਅਤੇ ਖੋਜ ਕੇਂਦਰ

ਗੁਹਾਟੀ - ਗੁਹਾਟੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼

ਫਰੀਦਾਬਾਦ - ਈਐਸਆਈਸੀ ਹਸਪਤਾਲ

ਮੁੰਬਈ - ਲੋਕਮਾਨਾ ਤਿਲਕ ਮਿਊਂਸੀਪਲ ਜਨਰਲ ਹਸਪਤਾਲ ਅਤੇ ਮੈਡੀਕਲ ਕਾਲਜ (ਸਿਓਨ ਹਸਪਤਾਲ)

ਨਾਗਪੁਰ- ਰੇਥੇ ਹਸਪਤਾਲ

ਪੁਡੂਚੇਰੀ - ਐਮ ਜੀ ਮੈਡੀਕਲ ਕਾਲਜ, ਸ੍ਰੀ ਬਾਲਾਜੀ ਵਿਦਿਆਪੀਠ

ਬੰਗਲੁਰੂ - ਵੈਦੇਹੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼

ਵਿਜਾਗ - ਕਿੰਗ ਜਾਰਜ ਹਸਪਤਾਲ

ਭੋਪਾਲ- ਪੀਪਲਜ਼ ਯੂਨੀਵਰਸਿਟੀ

ਕੋਲਕਾਤਾ - ਆਈਸੀਐਮਆਰ - ਹੈਜ਼ਾ ਅਤੇ ਐਂਟਰਿਕ ਰੋਗਾਂ ਦਾ ਰਾਸ਼ਟਰੀ ਸੰਸਥਾ

ਚੇਨਈ - ਡਾਇਰੈਕਟੋਰੇਟ ਆਫ਼ ਪਬਲਿਕ ਹੈਲਥ ਐਂਡ ਪ੍ਰੀਵੈਂਟਿਵ ਮੈਡੀਸਨ, ਟੈਨਾਮਪੇਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904