ਨੋਇਡਾ: ਨੋਇਡਾ ਦੇ ਪੁਲਿਸ ਸਟੇਸ਼ਨ ਦਨਕੌਰ ਖੇਤਰ ਨੇੜੇ ਸ਼ਨੀਵਾਰ ਤੜਕੇ ਯਮੁਨਾ ਐਕਸਪ੍ਰੈਸ ਵੇਅ 'ਤੇ ਬੇਕਾਬੂ ਹੋਏ ਇੱਕ ਡੰਪਰ ਨੇ ਡਿਵਾਈਡਰ ਨੂੰ ਪਾਰ ਕਰਦਿਆਂ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਬੱਸ ਵਿੱਚ ਸਵਾਰ 17 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀਆਂ ਨੂੰ ਗ੍ਰੇਟਰ ਨੋਇਡਾ ਦੇ ਕੈਲਾਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।


ਪੁਲਿਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਇੰਚਾਰਜ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਤੜਕਸਾਰ ਦਨਕੌਰ ਖੇਤਰ ਨੇੜੇ ਯਮੁਨਾ ਐਕਸਪ੍ਰੈਸ ਵੇਅ 'ਤੇ ਨੋਇਡਾ ਤੋਂ ਜੇਵਰ ਜਾ ਰਹੇ ਇੱਕ ਡੰਪਰ ਬੇਕਾਬੂ ਹੋ ਗਿਆ ਤੇ ਇਹ ਡਿਵਾਈਡਰ ਨੂੰ ਪਾਰ ਕਰਦਿਆਂ ਉਲਟ ਦਿਸ਼ਾ ਤੋਂ ਆ ਰਹੀ ਰੋਡਵੇਜ਼ ਬੱਸ ਨਾਲ ਟੱਕਰਾ ਗਿਆ।

ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ 17 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਚੋਂ ਪੰਜ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਨੂੰ ਗ੍ਰੇਟਰ ਨੋਇਡਾ ਦੇ ਕੈਲਾਸ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Coldest Night of the Season: ਸ੍ਰੀਨਗਰ ਵਿੱਚ ਦਰਜ ਕੀਤੀ ਗਈ ਸੀਜਨ ਦੀ ਸਭ ਤੋਂ ਠੰਢੀ ਰਾਤ, ਦੇਸ਼ ਵਿੱਚ ਸਭ ਤੋਂ ਠੰਢਾ ਰਿਹਾ ਦਰਾਸ ਤਾਪਮਾਨ -29 ਡਿਗਰੀ ਸੈਲਸੀਅਸ

ਟ੍ਰੈਫਿਕ ਵਿਚ ਵਿਘਨ ਪਿਆ ਸੀ

ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਕੁਝ ਸਮੇਂ ਲਈ ਯਮੁਨਾ ਐਕਸਪ੍ਰੈਸ ਵੇਅ 'ਤੇ ਟ੍ਰੈਫਿਕ ਰੁੱਕ ਗਿਆ ਸੀ। ਪੁਲਿਸ ਨੇ ਇੱਕ ਕਰੇਨ ਦੀ ਮਦਦ ਨਾਲ ਟਰੱਕ ਅਤੇ ਡੰਪਰ ਨੂੰ ਹਟਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904