ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਨਾਰਕੋ-ਟੈਰਰ 'ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ 'ਚੋਂ 1200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। 


ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੇਚ ਕੇ ਆਉਣ ਵਾਲੇ ਪੈਸੇ ਦੀ ਵਰਤੋਂ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਵਿੱਚ ਕੀਤੀ ਜਾਂਦੀ ਸੀ। ਪੁਲਿਸ ਨੇ 312.5 ਕਿਲੋ ਮੈਥਾਮਫੇਟਾਮਾਈਨ ਤੇ 10 ਕਿਲੋ ਫਾਈਨ ਕੁਆਲਿਟੀ ਦੀ ਹੈਰੋਇਨ ਜ਼ਬਤ ਕੀਤੀ ਹੈ। 


ਐਸਆਈਟੀ ਸਾਹਮਣੇ ਢਾਈ ਘੰਟੇ ਦੀ ਪੇਸ਼ੀ ਮਗਰੋਂ ਬੋਲੇ ਸੁਖਬੀਰ ਬਾਦਲ, 'ਆਪ' ਸਰਕਾਰ ਨੇ 6 ਮਹੀਨਿਆਂ 'ਚ ਕੁਝ ਨਹੀਂ ਕੀਤਾ


ਪੁਲਿਸ ਨੇ 2 ਅਫਗਾਨ ਨਾਗਰਿਕ ਵੀ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤੇ ਹਨ। ਨਸ਼ਿਆਂ ਦੀ ਖੇਪ ਪਹਿਲਾਂ ਚੇਨਈ ਤੋਂ ਲਖਨਊ ਤੇ ਉੱਥੋਂ ਦਿੱਲੀ ਲਿਆਂਦੀ ਗਈ। ਇਹ ਨਸ਼ੇ ਦਿੱਲੀ ਤੋਂ ਹਰਿਆਣਾ, ਪੰਜਾਬ, ਹਿਮਾਚਲ ਤੇ ਰਾਜਸਥਾਨ ਨੂੰ ਸਪਲਾਈ ਕੀਤੇ ਜਾਣੇ ਸਨ।


ਭਾਰਤ-ਪਾਕਿ ਸਰਹੱਦ 'ਤੇ ਖੇਤ 'ਚੋਂ ਮਿਲੀ 19 ਕਰੋੜ ਦੀ ਹੈਰੋਇਨ


ਉਧਰ, ਭਾਰਤ ਪਾਕਿਸਤਾਨ (India-Pakistan Border) ਸਰਹੱਦ ਤੋਂ ਤਾਰਬੰਦੀ ਦੇ ਭਾਰਤ ਵਾਲੇ ਪਾਸੇ ਕਿਸਾਨ ਦੇ ਖੇਤ ਵਿੱਚੋਂ ਤਿੰਨ ਕਿਲੋ 780 ਗ੍ਰਾਮ ਹੈਰੋਇਨ (Heroin) ਬਰਾਮਦ ਹੋਈ ਹੈ। ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕਰੀਬ 19 ਕਰੋੜ ਕੀਮਤ ਦੱਸੀ ਜਾ ਰਹੀ ਹੈ। ਫਾਜ਼ਿਲਕਾ (Fazilka) ਦੇ ਭਾਰਤ ਪਾਕਿਸਤਾਨ ਸਰਹੱਦ ਤੇ ਪੈਂਦੀ ਬੀਓਪੀ ਜੀਜੀ ਬੇਸ ਦੇ ਨੇੜੇ ਖੇਤ ਵਿੱਚੋਂ ਇਹ ਬਰਾਮਦਗੀ ਹੋਈ ਹੈ ਜਦਕਿ ਸਰਚ ਅਭਿਆਨ ਹਾਲੇ ਜਾਰੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਸੀਮਾ ਸੁਰੱਖਿਆ ਬਲ ( Border Security Force) ਨੇ ਪਾਕਿਸਤਾਨ (Pakistan) ਸਥਿਤ ਤਸਕਰਾਂ ਵੱਲੋਂ ਹੈਰੋਇਨ (Heroin) ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਫਾਜ਼ਿਲਕਾ (Fazilka) ਦੇ ਪਿੰਡ ਝੰਗੜ ਭੈਣੀ ਤੋਂ 3.775 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਦੀ 66 ਬਟਾਲੀਅਨ ਦੇ ਜਵਾਨਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ। ਸੂਚਨਾ ਤੋਂ ਬਾਅਦ ਪਿੰਡ ਝੰਗੜ ਭੈਣੀ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ 22.65 ਕਰੋੜ ਰੁਪਏ ਦੀ 3.775 ਕਿਲੋ ਹੈਰੋਇਨ ਜ਼ਬਤ ਕੀਤੀ ਗਈ।