ਚੰਡੀਗੜ੍ਹ: ਭਾਰਤ ਵਿੱਚ ਛੋਟੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚਚ ਸਲਾਨਾ 3 ਕਿਸ਼ਤਾਂ ਵਿੱਚ 2-2 ਹਜ਼ਾਰ ਰੁਪਏ ਪਾਏ ਜਾਂਦੇ ਹਨ। ਦੇਸ਼ ਵਿੱਚ ਪੀਐੱਮ ਕਿਸਾਨ ਯੋਜਨਾ ਵਰਗੀ ਹੀ ਯੋਜਨਾ ਓੜੀਸ਼ਾ ਸੂਬੇ ਵਿੱਚ ਚਲਾਈ ਜਾ ਰਹੀ ਹੈ ਨਾਂਅ ਹੈ ਕਾਲੀਆ ਯੋਜਨਾ, ਜਿਸ ਦੇ ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2-2 ਹਜ਼ਾਰ ਰੁਪਏ ਪਾਏ ਜਾਂਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਹਾਲ ਹੀ ਵਿੱਚ ਕਾਲੀਆ ਯੋਜਨਾ ਦੇ ਤਹਿਤ ਕਰੀਬ 41 ਲੱਖ 85 ਹਜ਼ਾਰ ਕਿਸਾਨਾਂ ਦੇ ਬੈਂਕ ਖਾਤਿਆ ਵਿੱਚ ਡੀਬੀਟੀ ਜ਼ਰੀਏ 869 ਕਰੋੜ ਰੁਪਏ ਯਾਨਿ ਕਿ ਪ੍ਰਤੀ ਕਿਸਾਨ 2000 ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਜ਼ਿਕਰ ਕਰ ਦਈਏ ਕਿ ਇਸ ਸਮੇਤ ਓੜੀਸ਼ਾ ਵਿੱਚ ਫ਼ਸਲਾਂ ਦੀ ਵਾਢੀ ਦਾ ਤਿਓਹਾਰ ਨੁਆਖਾਈ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਮੌਕੇ ਮਾਲੀ ਮਦਾਦ ਮਿਲਣ ਤੋਂ ਬਾਅਦ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਹਰ ਸਾਲ 10,000 ਰੁਪਏ ਦਾ ਹੁੰਦੈ ਭੁਗਤਾਨ
ਓੜੀਸ਼ਾ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਾਲੀਆ ਯੋਜਨਾ ਤਹਿਤ ਛੋਟੇ ਕਿਸਾਨਾਂ ਤੇ ਗ਼ੈਰ ਜ਼ਮੀਨੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਲਾਨਾ 4000 ਰੁਪਏ ਦੀ ਰਾਸ਼ੀ ਸਿੱਧਾ ਬੈਂਕ ਖਾਤਿਆਂ ਵਿੱਚ ਪਾਈ ਜਾਂਦੀ ਹੈ, ਇੰਨਾ ਹੀ ਨਹੀਂ, ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਲਾਨਾ 6000 ਰੁਪਏ ਵੀ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਓੜੀਸ਼ਾ ਦਾ ਜ਼ਿਆਦਾਤਰ ਕਿਸਾਨਾਂ ਨੂੰ ਕੁੱਲ ਮਿਲਾ ਕੇ 10,000 ਰੁਪਏ ਦੀ ਸਹਾਇਤਾ ਮਿਲਦੀ ਹੈ ਜਿਸ ਨਾਲ ਕਿਸਾਨਾਂ ਨੂੰ ਖੇਤੀ ਲਈ ਛੋਟੇ ਖ਼ਰਚੇ ਕਰਨ ਵਿੱਚ ਸਹਾਇਤਾ ਮਿਲਦੀ ਹੈ।
ਇਨ੍ਹਾਂ ਕਿਸਾਨਾਂ ਨੂੰ ਮਿਲਦਾ ਹੈ ਫ਼ਾਇਦਾ
- ਓੜੀਸ਼ਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਾਲੀਆ ਯੋਜਨਾ ਤਹਿਤ ਸਿਰਫ਼ ਛੋਟੇ ਤੇ ਗ਼ੈਰ ਜ਼ਮੀਨੇ ਕਿਸਾਨਾਂ ਨੂੰ ਹੀ ਸੂਚੀ ਵਿੱਚ ਜੋੜਿਆ ਗਿਆ ਹੈ।
- ਕਾਲੀਆ ਯੋਜਨਾ ਦੇ ਤਹਿਤ ਛੋਟੇ ਕਿਸਾਨਾਂ ਦੇ ਪਰਿਵਾਰ ਪਰਿਵਾਰਾਂ ਨੂੰ 25,000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਤਾਂਕਿ ਪੁਰਾਣੀ ਫ਼ਸਲ ਦੀ ਵਿੱਕਰੀ ਤੱਕ ਨਵੇਂ ਖੇਤੀ ਲਈ ਬੀਜ਼, ਖਾਦ ਤੇ ਕੀਟਨਾਸ਼ਕ ਦਵਾਈਆਂ ਦਾ ਇੰਤਜ਼ਾਮ ਕਰ ਸਕਣ।
- ਕਾਲੀਆ ਯੋਜਨਾ ਵਿੱਚ ਗ਼ੈਰਜ਼ਮੀਨੇ ਕਿਸਾਨਾਂ ਨੂੰ ਵੀ ਜੋੜਿਆ ਗਿਆ ਹੈ ਜਿਨ੍ਹਾਂ ਨੂੰ ਬੱਕਰੀ ਪਾਲਣ, ਬੱਤਖ ਪਾਲਣ, ਮੱਛੀ ਪਾਲਣ, ਮਸ਼ਰੂਮ ਦੀ ਖੇਤੀ ਤੇ ਮਧੂਮੱਖਾ ਪਾਲਣ ਵਰਗੇ ਖੇਤੀ ਧੰਦਿਆਂ ਨਾਲ ਜੁੜੇ ਹੋਰ ਕੰਮਾਂ ਲਈ 12,500 ਦੀ ਸਲਾਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
- ਓੜੀਸ਼ਾ ਸੂਬੇ ਦੇ ਹੋਰ ਗ਼ਰੀਬ, ਬਿਮਾਰ, ਬਜ਼ੁਰਗ ਕਿਸਾਨਾਂ ਤੇ ਗ਼ੈਰ ਜ਼ਮੀਨੇ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ 10,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
- ਕਾਲੀਆ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2 ਲੱਖ ਤੱਕ ਦਾ ਬੀਮਾ ਵੀ ਮਿਲਦੀ ਹੈ ਜਿਸ ਦੀਆਂ ਵਿਆਜ਼ ਦਰਾਂ ਕਿਸਾਨਾਂ ਨਹੀਂ ਭਰਦੇ ਸਗੋਂ ਇਸ ਨੂੰ ਵੀ ਸਰਕਾਰ ਵੱਲੋਂ ਭਰਿਆ ਜਾਂਦਾ ਹੈ।
- ਇਸ ਯੋਜਨਾ ਦੇ ਤਹਿਤ 51 ਸਾਲ ਤੋਂ ਜ਼ਿਆਦਾ ਉਮਰ ਦੇ ਕਿਸਾਨਾਂ ਨੂੰ ਬਿਨਾਂ ਵਿਆਜ਼ ਦੇ 2 ਲੱਖ ਤੱਕ ਦਾ ਹਾਦਸਾ ਬੀਮਾ ਤੇ ਜ਼ੀਰੋ ਵਿਆਜ਼ ਤੇ 50,000 ਰੁਪਏ ਤੱਕ ਦਾ ਫ਼ਸਲ ਬੀਮਾ ਮਿਲਦਾ ਹੈ।
ਕਿਵੇਂ ਕਰ ਸਕਦੇ ਹੋਂ ਅਪਲਾਈ
ਓੜੀਸ਼ਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਾਲੀਆ ਯੋਜਨਾ ਤਹਿਤ ਸਿਰਫ਼ ਓੜੀਸ਼ਾ ਸੂਬੇੇ ਦੇ ਵਾਸੀ ਇਸ ਲਈ ਹੱਕਦਾਰ ਹਨ। ਕਾਲੀਆ ਯੋਜਨਾ ਦਾ ਲਾਭ ਲੈਣ ਲਈ ਸਰਕਾਰੀ ਵੈੱਬਸਾਇਟ https://kaliaportal.odisha.gov.in/ ਤੇ ਜਾ ਕੇ ਅਪਲਾਈ ਕਰ ਸਕਦੇ ਹੋ।