ਸੁੰਨੀ ਵਕਫ਼ ਬੋਰਡ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ
ਏਬੀਪੀ ਸਾਂਝਾ | 04 Dec 2020 12:54 PM (IST)
ਸੁੰਨੀ ਵਕਫ਼ ਬੋਰਡ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। 5 ਏਕੜ ਜ਼ਮੀਨ ਨੂੰ ਟਰੱਸਟ ਬਣਾਉਣ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ।
ਅਯੁੱਧਿਆ: ਸੁੰਨੀ ਵਕਫ਼ ਬੋਰਡ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। 5 ਏਕੜ ਜ਼ਮੀਨ ਨੂੰ ਟਰੱਸਟ ਬਣਾਉਣ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਰਾਮ ਜਨਮ ਭੂਮੀ ਦੇ ਫੈਸਲੇ 'ਚ ਸੁੰਨੀ ਵਕਫ਼ ਬੋਰਡ ਨੂੰ ਮਿਲੀ ਪੰਜ ਏਕੜ ਜ਼ਮੀਨ ਦੇ ਲਈ ਟਰੱਸਟ ਬਣਾਉਣ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਨੂੰ ਸ਼ੁੱਕਰਵਾਰ ਸੁਪਰੀਮ ਕੋਰਟ ਵਲੋਂ ਖਾਰਜ ਕਰ ਦਿੱਤਾ ਗਿਆ ਹੈ। ਦਰਅਸਲ, ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਜਿਸ ਤਰ੍ਹਾਂ ਸ੍ਰੀ ਰਾਮ ਤੀਰਥਯਾਤਰਾ ਟਰੱਸਟ ਗਠਿਤ ਕੀਤੀ ਗਈ ਹੈ। ਉਸੇ ਤਰਜ ਤੇ ਇਕ ਟਰੱਸਟ ਬਣਾ ਕੇ ਉਸ ਨੂੰ ਪੰਜ ਏਕੜ ਜ਼ਮੀਨ ਸੌਂਪੀ ਜਾਵੇ।