ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿੱਚ ਸੋਧ ਹੋਏਗੀ ਜਾਂ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਾਏਗੀ, ਇਸ ਦਾ ਫੈਸਲਾ ਤਾਂ ਹੁਣ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਹੋਏਗਾ। ਇਸ ਦੌਰਾਨ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੇ ਨੌਂ ਐਂਟਰੀ ਪੁਆਇੰਟਸ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਬਹਾਦੁਰਗੜ੍ਹ ਦਾ ਟਿਕਰੀ ਬਾਰਡਰ ਤਾਂ ਮਿੰਨੀ ਪੰਜਾਬ ਲੱਗ ਰਿਹਾ ਹੈ। ਇੱਥੇ ਹਰ ਰੋਜ਼ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਇੱਥੇ ਮੈਟਰੋ ਲਾਇਨ ਨਾਲ ਲੱਗਦੀ ਸੜਕ ਤੇ 26 ਕਿਲੋਮੀਟਰ ਤਕ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਲਾਇਨ ਲੱਗੀ ਹੋਈ ਹੈ। ਹਰ ਸੜਕ, ਹਰ ਬਜ਼ਾਰ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਨਜ਼ਰ ਆ ਰਹੇ ਹਨ। ਉਧਰ ਹਰਿਆਣਾ ਵੀ ਇਸ ਅੰਦੋਲਨ ਨੂੰ ਪੂਰੀ ਸਪੋਰਟ ਦੇ ਰਿਹਾ ਹੈ।ਦੁੱਧ ਦਹੀ, ਰਾਸ਼ਨ, ਗੈਸ ਸਿਲੰਡਰ ਹਰ ਚੀਜ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਹਰਿਆਣਾ ਦੀ ਸਾਂਗਵਾਨ ਖਾਪ ਵੀ ਅੰਦੋਲਨ ਵਿੱਚ ਡਟੀ ਹੋਈ ਹੈ।
ਬਠਿੰਡਾ ਦੇ ਪਿੰਡ ਲਹਿਰਾ ਬੇਗਾ ਦੇ ਅਪਾਹਜ ਕਿਸਾਨ 43 ਸਾਲਾ ਮੱਖਣ ਸਿੰਘ ਤਿੰਨ ਦਿਨ ਤਕ ਆਪਣੀ ਸਕੂਟੀ ਚਲਾਕੇ ਕਿਸਾਨ ਅੰਦੋਲਨ ਵਿੱਚ ਪੁਹੰਚੇ ਹਨ। ਟਿਕਰੀ ਬਾਡਰ ਤੇ ਪਹੁੰਚ ਕੇ ਉਨ੍ਹਾਂ ਕਿਹਾ ਜਦੋਂ ਤੱਕ ਅੰਦੋਲਨ ਜਾਰੀ ਹੈ ਇੱਥੇ ਹੀ ਰਹਾਂਗਾ। ਦੱਸ ਦੇਈਏ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਡਟੇ ਹੋਏ ਹਨ। ਉਧਰ ਕੇਂਦਰ ਸਰਕਾਰ ਵੀ ਕਾਨੂੰਨਾਂ ਨੂੰ ਵਾਪਸ ਲੈਣ ਨੂੰ ਤਿਆਰ ਨਹੀਂ ਹੈ। ਇਸ ਕਾਰਨ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਦਿੱਲੀ ਦੇ ਸਾਰੇ ਬਾਡਰ ਘੇਰੇ ਹੋਏ ਹਨ।
Election Results 2024
(Source: ECI/ABP News/ABP Majha)
ਟਿਕਰੀ ਬਾਰਡਰ ਬਣਿਆ ਮਿੰਨੀ ਪੰਜਾਬ, 26 ਕਿਲੋਮੀਟਰ ਤਕ ਟਰੈਕਟਰ-ਟਰਾਲੀਆਂ ਦੀ ਕਤਾਰ
ਏਬੀਪੀ ਸਾਂਝਾ
Updated at:
04 Dec 2020 10:04 AM (IST)
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿੱਚ ਸੋਧ ਹੋਏਗੀ ਜਾਂ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਾਏਗੀ, ਇਸ ਦਾ ਫੈਸਲਾ ਤਾਂ ਹੁਣ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਹੋਏਗਾ।
- - - - - - - - - Advertisement - - - - - - - - -