ਅੰਮ੍ਰਿਤਸਰ: ਕੁਝ ਦਿਨਾਂ ਤੋਂ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ‘ਚ ਰੇਕੀ ਕੀਤੇ ਜਾਣ ਅਤੇ ਬੀਐਸਐਫ ਦੇ ਜਵਾਨਾਂ ਵਲੋਂ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਡਰੋਨਾਂ ਨੇ ਭਾਰਤ ਵਿਚ ਹੈਰੋਇਨ ਅਤੇ ਹਥਿਆਰ ਸੁੱਟੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਹੁਣ ਉਸ ਨੂੰ ਭਾਰਤੀ ਤਸਕਰਾਂ ਦੇ ਨਾਲ ਮਿਲਕੇ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਬਾਰਡਰ ਅਬਜ਼ਰਵੇਸ਼ਨ ਪੋਸਟ ਕੋਟ ਰਜਾਦਾ ਅਤੇ ਨੇੜਲੇ ਪਿੰਡਾਂ ਵਿੱਚ ਜ਼ਬਰਦਸਤ ਸਰਚ ਮੁਹਿੰਮ ਚਲਾਇਆ ਜਾ ਰਿਹਾ ਹੈ ਤਾਂ ਜੋ ਡਰੋਨਾਂ ਰਾਹੀਂ ਸੁੱਟੀ ਖੇਪ ਤਸਕਰਾਂ ਦੇ ਹੱਥ ਨਾ ਲੱਗੇ।

ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਪਾਕਿਸਤਾਨੀ ਡਰੋਨ ਭਾਰਤੀ ਸੀਮਾ ‘ਚ ਚਾਰ ਵਾਰ ਐਂਟਰੀ ਕਰ ਚੁੱਕੀਆ ਹੈ। ਖੁਫੀਆ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਈਐਸਆਈ ਡਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਭਾਰਤ ਭੇਜ ਚੱਕੀ ਹੈ। ਜਿਸ ਦੇ ਲਈ ਅੱਤਵਾਦੀ ਸਰਹੱਦਾਂ ਨੇੜੇ ਰਹਿੰਦੇ ਤਸਕਰਾਂ ਦੀ ਮਦਦ ਨਾਲ ਮੰਜ਼ਿਲ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Farmers Protest Update: ਸਰਕਾਰ ਨੇ ਤਿੰਨੋਂ ਕਾਨੂੰਨਾਂ ਵਿਚ ਤਬਦੀਲੀਆਂ ਦਾ ਦਿੱਤਾ ਸੰਕੇਤ, MSP ‘ਤੇ ਵੀ ਬਣ ਸਕੇਗਾ ਕਾਨੂੰਨ, ਅੰਤਮ ਫੈਸਲਾ 5 ਦਸੰਬਰ ਨੂੰ

ਪਰ ਹੁਣ ਸੁਰੱਖਿਆ ਏਜੰਸੀਆਂ ਇਸ ਖੇਪ ਨੂੰ ਜਲਦੀ ਹੀ ਲੱਭ ਕੇ ਤਬਾਹ ਕਰਨ ਦੀ ਕੋਸ਼ਿਸ਼ ‘ਚ ਲੱਗੀਆਂ ਹਨ ਤਾਂ ਜੋ ਅੱਤਵਾਦੀਆਂ ਦਾ ਮੈਡਿਊਲ ਤਬਾਹ ਕੀਤਾ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ, ਪੁਲਿਸ ਅਤੇ ਸੁਰੱਖਿਆ ਏਜੰਸੀਆਂ ਕੋਟ ਰਜਾਦਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਚ ਅਭਿਆਨ ਵਿੱਚ ਲੱਗੀ ਹੋਈ ਹੈ। ਪੁਲਿਸ ਆਉਣ ਵਾਲੇ ਦਿਨਾਂ ਵਿਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੀ ਹੈ।

30 ਨਵੰਬਰ ਦੀ ਰਾਤ ਨੂੰ ਪਾਕਿ ਡਰੋਨ ਰਾਤ ਦੇ ਧੁੰਦ ਅਤੇ ਹਨੇਰੇ ਦਾ ਫਾਇਦਾ ਲੈਂਦਿਆਂ ਬੀਓਪੀ ਕੋਟ ਰਜਾਦਾ ਦੇ 15 ਕਿਲੋਮੀਟਰ ਦੇ ਅੰਦਰ ਪਹੁੰਚਿਆ। ਹਾਲਾਂਕਿ ਪਹਿਲੇ ਦਿਨ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਵੀ 70 ਰਾਊਂਡ ਫਾਇਰ ਕੀਤੇ, ਪਰ ਡਰੋਨ ਸੁੱਟ ਨਹੀਂ ਸਕੇ ਤੇ ਉਹ ਵਾਪਸ ਪਾਕਿਸਤਾਨ ਪਰਤ ਆਇਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904