ਇਨ੍ਹਾਂ ਕੰਪਨੀਆਂ ਨੂੰ ਹੁਣ ਆਪਸੀ ਮੁਕਾਬਲੇ ਦੇ ਨਾਲ ਰਿਲਾਇੰਸ ਦੇ ਜਿਓਮਾਰਟ ਨਾਲ ਮੁਕਾਬਲਾ ਕਰਨਾ ਹੋਵੇਗਾ, ਕਿਉਂਕਿ ਜਿਓਮਾਰਟ ਨੇ ਹਾਲ ਹੀ ਵਿੱਚ ਮਾਰਕੀਟ ਵਿੱਚ ਉਤਰਨ ਤੋਂ ਬਾਅਦ 200 ਸ਼ਹਿਰਾਂ ਵਿੱਚ ਕਰਿਆਨੇ ਦੀ ਡਿਲਿਵਰੀ ਸੇਵਾ ਸ਼ੁਰੂ ਕੀਤੀ ਹੈ। ਪ੍ਰਾਈਮ ਡੇਅ ਸੇਲ ਵਿੱਚ ਐਮੇਜ਼ੋਨ ਬਹੁਤ ਸਾਰੀਆਂ ਆਫਰ ਦੇ ਰਿਹਾ ਹੈ ਜਿਸ ਵਿੱਚ ਡਿਸਕਾਉਂਟ, ਕੈਸ਼ਬੈਕ ਆਫਰ ਤੇ ਨਵੇਂ ਲਾਂਚਿਗ ਸ਼ਾਮਲ ਹੈ।
ਕੋਰੋਨਾ ਮਹਾਮਾਰੀ ਦੇ ਵਿਚਕਾਰ ਸ਼ੁਰੂ ਹੋਣ ਵਾਲੇ ਸੇਲ ਵਿੱਚ ਸਫਾਈ ਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ। ਐਮਜ਼ੌਨ ਨੇ ਇਸ ਲਈ ਵਰਚੂਅਲ ਆਪ੍ਰੇਸ਼ਨ ਰੂਮ ਬਣਾਏ ਹਨ। ਐਮਜ਼ੌਨ ਦੇ ਕਰਮਚਾਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਨ੍ਹਾਂ ਵਰਚੂਅਲ ਆਪ੍ਰੇਸ਼ਨ ਰੂਮਾਂ ਵਿੱਚ ਇਕੱਠੇ ਕੰਮ ਕਰਨਗੇ। ਇਸ ਦੇ ਨਾਲ ਕੰਪਨੀ ਨੇ ਮੰਗ ਨੂੰ ਪੂਰਾ ਕਰਨ ਲਈ ਪੈਕਰਾਂ, ਸੋਰਟਰਾਂ ਤੇ ਡਿਲੀਵਰੀਮੈਨ ਦੀ ਪੂਰੀ ਟੀਮ ਤਿਆਰ ਕੀਤੀ ਹੈ।
ਦੱਸ ਦਈਏ ਕਿ ਐਮਜ਼ੋਨ ਲੰਬੇ ਸਮੇਂ ਤੋਂ ਇਸ ਸੇਲ ਨੂੰ ਤਿਆਰ ਕਰ ਰਿਹਾ ਸੀ। ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਐਮੇਜ਼ੋਨ ਨੇ ਥੋੜ੍ਹੇ ਸਮੇਂ ਵਿੱਚ ਹੀ 10 ਫੁੱਲਫਿਲਮੈਂਟ ਸੈਂਟਰ ਖੋਲ੍ਹ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਨੇ 50 ਹਜ਼ਾਰ ਅਸਥਾਈ ਕਰਮਚਾਰੀਆਂ ਦੀ ਭਰਤੀ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਕੰਟੇਨਮੈਂਟ ਜ਼ੋਨ ਤੇ ਰੈੱਡ ਜ਼ੋਨ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904