ਕੋਰੋਨਾ ਹਸਪਤਾਲ 'ਚ ਲੱਗੀ ਅੱਗ, 8 ਲੋਕਾਂ ਦੀ ਝੁਲਸਣ ਨਾਲ ਹੋਈ ਮੌਤ
ਏਬੀਪੀ ਸਾਂਝਾ | 06 Aug 2020 08:43 AM (IST)
ਗੁਜਰਾਤ ਦੇ ਅਹਿਮਦਾਬਾਦ 'ਚ ਕੋਵਿਡ -19 ਹਸਪਤਾਲ 'ਚ ਭਾਰੀ ਅੱਗ ਲੱਗਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਹਸਪਤਾਲ 'ਚ ਜ਼ੇਰੇ ਇਲਾਜ ਅੱਠ ਮਰੀਜ਼ਾਂ ਦੀ ਮੌਤ ਹੋ ਗਈ।
ਸੰਕੇਤਕ ਤਸਵੀਰ
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ 'ਚ ਕੋਵਿਡ -19 ਹਸਪਤਾਲ 'ਚ ਭਾਰੀ ਅੱਗ ਲੱਗਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਹਸਪਤਾਲ 'ਚ ਜ਼ੇਰੇ ਇਲਾਜ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਅੱਠ ਮਰੀਜ਼ਾਂ ਵਿੱਚੋਂ ਤਿੰਨ ਔਰਤਾਂ ਹਨ। ਇਹ ਹਾਦਸਾ ਨਵਰੰਗਪੁਰਾ ਦੇ ਸ਼ੈਰੀ ਹਸਪਤਾਲ 'ਚ ਧਮਾਕੇ ਕਾਰਨ ਵਾਪਰਿਆ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਲਗਭਗ 40 ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੜਕੇ ਅਹਿਮਦਾਬਾਦ ਦੇ ਨਵਰੰਗਪੁਰ ਖੇਤਰ ਦੇ ਸ਼ੈਰੀ ਹਸਪਤਾਲ ਵਿੱਚ ਅੱਗ ਲੱਗੀ। ਮੁੰਬਈ 'ਚ ਜਨਜੀਵਨ ਬੇਹਾਲ, ਦੋ ਟਰੇਨਾਂ ਜ਼ਰੀਏ 500 ਲੋਕਾਂ ਨੂੰ ਕੀਤਾ ਰੈਸੀਕਿਊ, ਰੈੱਡ ਅਲਰਟ ਜਾਰੀ ਹਸਪਤਾਲ 'ਚ ਕੋਵਿਡ -19 ਦੇ ਤਕਰੀਬਨ 40 ਹੋਰ ਮਰੀਜ਼ ਬਚਾਏ ਗਏ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਇਕ ਹੋਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ