2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ (West Bengal) ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ। ਇੱਥੇ 26 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ 175 ਪੁਲਿਸ ਇੰਸਪੈਕਟਰਾਂ ਦਾ ਵੀ ਤਬਾਦਲਾ ਹੋਇਆ ਹੈ। ਪੁਲਿਸ ਅਧਿਕਾਰੀਆਂ ਦੇ ਇਸ ਵੱਡੇ ਪੱਧਰ ‘ਤੇ ਹੋਏ ਤਬਾਦਲੇ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਵੇਲੇ ਪੱਛਮੀ ਬੰਗਾਲ ਵਿੱਚ ਐਸਆਈਆਰ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸਦਾ ਵਿਰੋਧ ਕਰ ਰਹੀ ਹਨ।

Continues below advertisement

ਇਸ ਅਧਿਕਾਰੀ ਨੂੰ ਡੀਆਈਜੀ ਕੀਤਾ ਗਿਆ ਨਿਯੁਕਤ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਹਨ, ਇਸ ਕਰਕੇ ਰਾਜ ਸਰਕਾਰ ਨੇ ਵੀਰਵਾਰ ਨੂੰ ਪੁਲਿਸ ਦੇ ਵੱਡੇ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਝਾਰਗ੍ਰਾਮ ਦੇ ਐਸਪੀ ਅਰਿਜੀਤ ਸਿੰਹਾ ਨੂੰ ਮਿਦਨਾਪੁਰ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਹੋਮ ਐਂਡ ਹਿਲ ਅਫੇਅਰਜ਼ ਡਿਪਾਰਟਮੈਂਟ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਇਹ ਤਬਾਦਲੇ ਅਧਿਕਾਰੀਆਂ ਵੱਲੋਂ ਆਪਣਾ ਨਵਾਂ ਚਾਰਜ ਸੰਭਾਲਣ ਦੀ ਤਾਰੀਖ ਤੋਂ ਲਾਗੂ ਹੋ ਜਾਣਗੇ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।

Continues below advertisement

ਕਿਹੜੇ ਅਧਿਕਾਰੀ ਨੂੰ ਕਿੱਥੇ ਪੋਸਟਿੰਗ ਮਿਲੀ?

ਐਸਪੀ ਬਾਂਕੂੜਾ ਵੈਭਵ ਤਿਵਾਰੀ ਨੂੰ ਐਸਪੀ ਪੁਰੁਲੀਆ ਬਣਾਇਆ ਗਿਆ ਹੈ, ਜਦੋਂਕਿ ਐਸਪੀ ਪੁਰੁਲੀਆ ਅਵਿਜੀਤ ਬੈਨਰਜੀ ਨੂੰ ਐਸਪੀ ਮਾਲਦਾ ਦਾ ਚਾਰਜ ਦਿੱਤਾ ਗਿਆ ਹੈ। ਐਸਪੀ ਮਾਲਦਾ ਪ੍ਰਦੀਪ ਕੁਮਾਰ ਯਾਦਵ ਨੂੰ ਉੱਤਰ ਦਿਨਾਜਪੁਰ ਐਸਪੀ (ਟ੍ਰੈਫਿਕ) ਲਗਾਇਆ ਗਿਆ ਹੈ ਅਤੇ ਐਸਪੀ ਅਲੀਪੁਰਦੁਆਰ ਵਾਈ. ਰਘੁਵੰਸ਼ੀ ਨੂੰ ਐਸਪੀ ਜਲਪਾਈਗੁੜੀ ਦਾ ਚਾਰਜ ਦਿੱਤਾ ਗਿਆ ਹੈ।

ਖੰਡਾਬਾਲੇ ਉਮੇਸ਼ ਗਣਪਤ ਨੂੰ ਰਘੁਵੰਸ਼ੀ ਦੀ ਜਗ੍ਹਾ ਐਸਪੀ ਅਲੀਪੁਰਦੁਆਰ ਤਾਇਨਾਤ ਕੀਤਾ ਗਿਆ ਹੈ। ਸਚਿਨ, ਐੱਸਐੱਸ (IB), ਪੱਛਮੀ ਬੰਗਾਲ ਨੂੰ ਡੀਸੀ, ਨਿਊ ਟਾਊਨ, ਬਿਧਾਨਨਗਰ ਪੁਲਿਸ ਕਮਿਸ਼ਨਰੇਟ ਲਗਾਇਆ ਗਿਆ ਹੈ, ਜਦੋਂਕਿ ਧ੍ਰਿਤਿਮਾਨ ਸਰਕਾਰ, ਐਸਪੀ ਪੱਛਮੀ ਮੈਦਨੀਪੁਰ, ਹੁਣ ਐੱਸਐੱਸ (IB), ਪੱਛਮੀ ਬੰਗਾਲ ਦਾ ਚਾਰਜ ਸੰਭਾਲਣਗੇ।

ਸਰਕਾਰ ਨੇ ਤਬਾਦਲਿਆਂ ਦੀ ਵਜ੍ਹਾ ਦੱਸੀ

ਮੁਹੰਮਦ ਸਨਾ ਅਖ਼ਤਰ ਨੂੰ ਡੀਸੀ, ਵੈਸਟ ਜੋਨ, ਆਸਨਸੋਲ-ਦੁਰਗਾਪੁਰ ਪੁਲਿਸ ਕਮਿਸ਼ਨਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ। ਹੋਰ ਆਈਪੀਐਸ ਤਾਇਨਾਤੀਆਂ ਵਿੱਚ ਸੋਨਵਣੇ ਕੁਲਦੀਪ ਸੁਰੇਸ਼ ਨੂੰ ਐਸਪੀ ਰਾਇਗੰਜ ਪੁਲਿਸ ਜ਼ਿਲ੍ਹਾ, ਸੌਮਯਦੀਪ ਭੱਟਾਚਾਰਿਆ ਨੂੰ ਐਸਪੀ ਬਾਂਕੂੜਾ, ਮਨਵ ਸਿੰਗਲਾ ਨੂੰ ਐਸਪੀ ਝਾਰਗ੍ਰਾਮ, ਪਲਾਸ਼ ਚੰਦਰ ਧਾਲੀ ਨੂੰ ਐਸਪੀ ਪੱਛਮੀ ਮੈਦਨੀਪੁਰ ਅਤੇ ਸ਼ੁਭੇਂਦ੍ਰ ਕੁਮਾਰ ਨੂੰ ਐਸਪੀ ਬਰੂਈਪੁਰ ਪੁਲਿਸ ਜ਼ਿਲ੍ਹਾ ਵਜੋਂ ਨਿਯੁਕਤ ਕੀਤਾ ਗਿਆ ਹੈ।

ਇਸ ਵੱਡੇ ਪ੍ਰਸ਼ਾਸਕੀ ਫੇਰਬਦਲ ਵਿੱਚ ਅਲੀਪੁਰਦੁਆਰ, ਮਾਲਦਾ, ਕੂਚਬਿਹਾਰ, ਡਾਇਮੰਡ ਹਰਬਰ, ਬੀਰਭੂਮ, ਦੱਖਣ ਦਿਨਾਜਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮਹੱਤਵਪੂਰਨ ਤਾਇਨਾਤੀਆਂ ਕੀਤੀਆਂ ਗਈਆਂ ਹਨ। ਸਰਕਾਰ ਨੇ ਕਿਹਾ ਹੈ ਕਿ ਇਹ ਤਬਾਦਲੇ "ਜਨਹਿਤ ਅਤੇ ਸਰਕਾਰੀ ਸੇਵਾਵਾਂ ਦੀ ਭਲਾਈ" ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਹਨ।