Bihar Assembly Election: ਬਿਹਾਰ ਦੇ ਵਿਰੋਧੀ ਗਠਜੋੜ ਪਾਰਟੀ INDIA ਅਲਾਇੰਸ ਵਿੱਚ ਨਾਰਾਜ਼ਗੀ ਖ਼ਤਮ ਹੁੰਦੀ ਹੋਈ ਦਿਖਾਈ ਦੇ ਰਹੀ ਹੈ। RJD ਦੇ ਸੂਤਰਾਂ ਤੋਂ ਮਿਲੀ ਵੱਡੀ ਜਾਣਕਾਰੀ ਮੁਤਾਬਕ, RJD-ਕਾਂਗਰਸ ਵਿੱਚ ਸਹਿਮਤੀ ਬਣ ਗਈ ਹੈ ਅਤੇ ਤੇਜਸਵੀ ਯਾਦਵ ਨੂੰ ਮਹਾਗਠਜੋੜ ਦਾ ਮੁੱਖ ਮੰਤਰੀ ਚਿਹਰਾ ਚੁਣਿਆ ਗਿਆ ਹੈ। ਇਸਦਾ ਐਲਾਨ ਵੀ ਜਲਦ ਹੀ ਕੀਤਾ ਜਾ ਸਕਦਾ ਹੈ।

Continues below advertisement

ਬਿਹਾਰ ਚੋਣ 2025 ਲਈ ਤੇਜਸਵੀ ਯਾਦਵ ਦੇ CM ਉਮੀਦਵਾਰ ਹੋਣ 'ਤੇ ਮਹਾਗਠਜੋੜ ਵਿੱਚ ਸਹਿਮਤੀ ਬਣ ਗਈ ਹੈ। ਅੱਜ ਮਹਾਗਠਜੋੜ ਦੀਆਂ ਸਾਰੀਆਂ ਪਾਰਟੀਆਂ ਤੇਜਸਵੀ ਦੇ ਨੇਤ੍ਰਤਵ ਨੂੰ ਮਨਜ਼ੂਰ ਕਰਦੀਆਂ ਇਸ ਫੈਸਲੇ 'ਤੇ ਮੋਹਰ ਲਗਾਉਣਗੀਆਂ। ਤੇਜਸਵੀ ਦੇ CM ਉਮੀਦਵਾਰ ਹੋਣ ਦੀ ਅਧਿਕਾਰਿਕ ਘੋਸ਼ਣਾ ਵੀ ਜਲਦ ਕੀਤੀ ਜਾਵੇਗੀ।

Continues below advertisement

ਇੰਨਾ ਹੀ ਨਹੀਂ, ਤੇਜਸਵੀ ਯਾਦਵ ਦੇ ਅਗਵਾਈ ਹੇਠ 'ਚਲੋ ਬਿਹਾਰ.. ਬਿਹਾਰ ਬਦਲੇਂ' ਦਾ ਨਾਅਰਾ ਵੀ ਮਹਾਗਠਜੋੜ ਵੱਲੋਂ ਦਿੱਤਾ ਜਾਣ ਵਾਲਾ ਹੈ।

ਮਹਾਗਠਬੰਧਨ ਦੀ ਪ੍ਰੈਸ ਕਾਨਫਰੈਂਸ ਦੀ ਤਿਆਰੀ ਮੁਕੰਮਲ ਹੋ ਗਈ ਹੈ। ਇਹ ਕਾਨਫਰੈਂਸ ਪਟਨਾ ਦੇ ਮੌਰਿਆ ਹੋਟਲ 'ਚ ਕਰਵਾਈ ਜਾਵੇਗੀ, ਜਿਸ ਵਿੱਚ ਸਾਰੇ ਸਾਥੀ ਦਲਾਂ ਦੇ ਮੁੱਖ ਨੇਤਾ ਹਾਜ਼ਰ ਰਹਿਣਗੇ।

ਇਸ ਪ੍ਰੈਸ ਕਾਨਫਰੈਂਸ ਦੇ ਪੋਸਟਰ 'ਤੇ ਸਿਰਫ਼ ਤੇਜਸਵੀ ਯਾਦਵ ਦੀ ਹੀ ਤਸਵੀਰ ਲਗਾਈ ਗਈ ਹੈ। ਪੋਸਟਰ 'ਚ ਤੇਜਸਵੀ ਯਾਦਵ ਤੋਂ ਇਲਾਵਾ ਕਿਸੇ ਹੋਰ ਨੇਤਾ ਦੀ ਤਸਵੀਰ ਨਹੀਂ ਛਾਪੀ ਗਈ। ਸਿਰਫ਼ RJD, ਕਾਂਗਰਸ, CPI ਮਾਲੇ, CPI ਐਮ, CPI ਅਤੇ IIP ਪਾਰਟੀਆਂ ਦੇ ਚਿੰਨ੍ਹ ਦਰਸਾਏ ਗਏ ਹਨ।

ਬਿਹਾਰ ਚੋਣਾਂ ਦੇ ਲਈ ਇੰਡੀਆ ਗਠਬੰਧਨ ਵਿੱਚ ਸੀਟਾਂ ਦੇ ਵੰਡ ਦੌਰਾਨ ਕਾਂਗਰਸ ਸਮੇਤ ਕਿਸੇ ਵੀ ਸਾਥੀ ਦਲ ਨੂੰ ਖੁਸ਼ੀ ਨਹੀਂ ਸੀ। ਇਸ ਕਾਰਨ ਕੁਝ ਸਾਥੀ ਦਲਾਂ 10 ਤੋਂ ਵੱਧ ਸੀਟਾਂ ‘ਤੇ ਇਕ ਦੂਜੇ ਦੇ ਖ਼ਿਲਾਫ਼ ਖੜੇ ਹੋ ਗਏ। ਇਸ ਮਸਲੇ ਨੂੰ ਹੱਲ ਕਰਨ ਲਈ 22 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਲਾਲੂ ਪ੍ਰਸਾਦ ਯਾਦਵ ਅਤੇ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ।

ਇਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਤੇਜਸਵੀ ਯਾਦਵ ਨੂੰ CM ਚਿਹਰਾ ਬਣਾਇਆ ਜਾਵੇਗਾ। ਇਸ ਪ੍ਰੈਸ ਕਾਨਫਰੈਂਸ ਰਾਹੀਂ ਸਾਥੀ ਦਲ ਆਪਣੇ-ਆਪਣੇ ਉਮੀਦਵਾਰ ਵਾਪਸ ਲੈ ਸਕਦੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।