ਬਿਹਾਰ ਚੋਣਾਂ: ਤਾਜ਼ਾ ਰੁਝਾਨਾਂ ਅਨੁਸਾਰ ਬਿਹਾਰ ਵਿੱਚ ਮੁੜ ਐਨਡੀਏ ਦੀ ਸਰਕਾਰ ਆਉਂਦੀ ਦਿੱਸ ਰਹੀ ਹੈ। ਇਹ ਨਤੀਜੇ ਸਾਰੇ ਐਗਜ਼ਿਟ ਪੋਲਾਂ ਤੋਂ ਵੱਖ ਦਿਖਾਈ ਦੇ ਰਹੇ ਹਨ। ਅਹਿਮ ਗੱਲ ਹੈ ਕਿ ਬਿਹਾਰ ਅੰਦਰ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਭਾਈਵਾਲ ਨਿਤਿਸ਼ ਕੁਮਾਰ ਦੀ ਜੇਡੀਯੂ 47 ਸੀਟਾਂ ਮਿਲ ਰਹੀਆਂ ਹਨ ਜਦੋਂਕਿ ਬੀਜੇਪੀ 72 ਸੀਟਾਂ 'ਤੇ ਬਾਜ਼ੀ ਮਾਰ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਹੁਣ ਮੁੱਖ ਮੰਤਰੀ ਬੀਜੇਪੀ ਦਾ ਹੋਏਗਾ।


ਹੁਣ ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ ਤੇ ਜੇਡੀਯੂ ਦਾ ਐਨਡੀਏ 130 ਸੀਟਾਂ ਤੋਂ ਅੱਗੇ ਹੈ। ਦੂਜੇ ਪਾਸੇ ਰਾਜਦ, ਕਾਂਗਰਸ ਤੇ ਖੱਬੇਪੱਖੀ ਮਹਾਂਗਠਜੋੜ 105 ਸੀਟਾਂ 'ਤੇ ਅੱਗੇ ਹੈ। ਚਿਰਾਗ ਪਾਸਵਾਨ ਦੀ ਐਲਜੇਪੀ ਤਿੰਨ ਸੀਟਾਂ ਉਪਰ ਅੱਗੇ ਹੈ। ਬਹੁਮਤ ਲਈ 122 ਸੀਟਾਂ ਹੋਣੀਆਂ ਜ਼ਰੂਰੀ ਹਨ।

ਪਾਰਟੀਆਂ ਨੂੰ ਮਿਲ ਰਹੀਆਂ ਸੀਟਾਂ ਮੁਤਾਬਕ ਭਾਜਪਾ 72, ਆਰਜੇਡੀ 65, ਜੇਡੀਯੂ 47, ਕਾਂਗਰਸ 21, ਖੱਬੇਪੱਖੀ 19, ਵੀਆਈਪੀ 6 ਤੇ ਹੋਰ 11 ਸੀਟਾਂ 'ਤੇ ਅੱਗੇ ਹੈ।