ਪਟਨਾ: ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ 'ਤੇ ਜਾਰੀ ਗਿਣਤੀ ਦਰਮਿਆਨ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਹੁਣ ਤਕ ਜਾਰੀ ਹੋਏ ਰੁਝਾਨਾਂ ਮੁਤਾਬਕ ਬੀਜੇਪੀ 70 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਪਾਰਟੀ ਨੇ ਬਿਹਾਰ ਦੀਆਂ 110 ਸੀਟਾਂ 'ਤੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਸਨ।


ਅਜਿਹੇ 'ਚ ਇਹ ਬੜ੍ਹਤ ਕਾਫੀ ਅਹਿਮ ਮੰਨੀ ਜਾ ਰਹੀ ਹੈ। ਬੀਜੇਪੀ ਤੋਂ ਬਾਅਦ ਦੂਜੇ ਨੰਬਰ 'ਤੇ ਆਰਜੇਡੀ ਹੈ। ਜਿਸ ਦੇ 69 ਉਮੀਦਵਾਰਾਂ ਨੇ ਬੜ੍ਹਤ ਬਣਾਈ ਹੋਈ ਹੈ। ਹੁਣ ਤਕ ਦੇ ਰੁਝਾਨਾਂ 'ਚ ਨਿਤਿਸ਼ ਕੁਮਾਰ ਦੀ ਆਗਵਾਈ ਵਾਲੇ ਐਨਡੀਏ ਨੂੰ 123 ਸੀਟਾਂ 'ਤੇ ਅਤੇ ਤੇਜੱਸਵੀ ਯਾਦਵ ਦੀ ਆਗਵਾਈ ਵਾਲੇ ਗਠਜੋੜ ਨੂੰ 106 ਸੀਟਾਂ 'ਤੇ ਬੜ੍ਹਤ ਮਿਲ ਰਹੀ ਹੈ।


ਵੱਖ-ਵੱਖ ਪਾਰਟੀਆਂ ਦੀ ਗੱਲ ਕਰੀਏ ਤਾਂ ਜੇਡੀਯੂ 49, ਵੀਆਈਪੀ ਪੰਜ ਸੀਟਾਂ 'ਤੇ ਅੱਗੇ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 25 ਤੇ ਲੈਫਟ ਪਾਰਟੀਆਂ ਨੂੰ 12 ਸੀਟਾਂ 'ਤੇ ਬੜ੍ਹਤ ਮਿਲ ਰਹੀ ਹੈ।


ਕੈਪਟਨ ਨੇ ਠੁਕਰਾਈ ਕੇਂਦਰ ਦੀ ਸ਼ਰਤ, ਮੋਦੀ ਸਰਕਾਰ ਦਾ ਨਵਾਂ ਬਹਾਨਾ ਕਰਾਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ