ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਚਰਨ ਲਈ ਵੋਟਿੰਗ 6 ਨਵੰਬਰ ਨੂੰ ਹੋ ਰਹੀ ਹੈ। ਇਸ ਚੋਣ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਤੇ ਆਰ.ਜੇ.ਡੀ. ਦੀ ਅਗਵਾਈ ਵਾਲੇ ਮਹਾਗਠਬੰਧਨ ਵਿੱਚ ਕੜੀ ਟੱਕਰ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜਨ ਸੁਰਾਜ, ਜਨਸ਼ਕਤੀ ਜਨਤਾ ਦਲ, ਆਜ਼ਾਦ ਸਮਾਜ ਪਾਰਟੀ, ਐਆਈਐਮਆਈਐਮ ਅਤੇ ਬੀ.ਐਸ.ਪੀ. ਵਰਗੀਆਂ ਪਾਰਟੀਆਂ ਵੀ ਕੁਝ ਸੀਟਾਂ 'ਤੇ ਮੈਦਾਨ 'ਚ ਹਨ।
ਪਹਿਲੇ ਚਰਨ ਦੀ ਵੋਟਿੰਗ 18 ਜ਼ਿਲ੍ਹਿਆਂ ਦੀਆਂ 121 ਸੀਟਾਂ 'ਤੇ ਹੋਵੇਗੀ, ਜਿੱਥੇ 3 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 1314 ਉਮੀਦਵਾਰ ਹਨ, ਜਿਨ੍ਹਾਂ 'ਚ 1192 ਮਰਦ ਅਤੇ 122 ਔਰਤਾਂ ਸ਼ਾਮਲ ਹਨ। ਮਹੱਤਵਪੂਰਨ ਹਲਕਿਆਂ ਵਿੱਚ ਰਘੁਨਾਥਪੁਰ, ਗੋਪਾਲਗੰਜ, ਬਕਸਰ, ਮੁੰਗੇਰ, ਲਖੀਸਰਾਏ ਤੇ ਰਾਘੋਪੁਰ ਸ਼ਾਮਲ ਹਨ, ਜਿੱਥੇ ਲਾਲੂ ਪਰਿਵਾਰ ਸਮੇਤ ਕਈ ਵੱਡੇ ਨੇਤਾਵਾਂ ਦੀ ਕਿਸਮਤ ਈਵੀਐਮ 'ਚ ਬੰਦ ਹੋਵੇਗੀ। ਪਹਿਲੇ ਚਰਨ ਦੀਆਂ 121 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 9 ਵਜੇ ਤੱਕ 13.13 ਫੀਸਦੀ ਵੋਟਿੰਗ ਹੋਈ।
ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਐਨ.ਡੀ.ਏ. ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਐਕਸ ‘ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ– “ਤਵਾ ‘ਤੇ ਰੋਟੀ ਪਲਟਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ ਉਹ ਸੜ ਜਾਏਗੀ। 20 ਸਾਲ ਬਹੁਤ ਹੋ ਗਏ! ਹੁਣ ਨੌਜਵਾਨ ਸਰਕਾਰ ਅਤੇ ਨਵੇਂ ਬਿਹਾਰ ਲਈ ਤੇਜਸਵੀ ਸਰਕਾਰ ਬਹੁਤ ਜ਼ਰੂਰੀ ਹੈ।”
ਆਰ.ਜੇ.ਡੀ. ਨੇਤਾ ਮ੍ਰਿਤੁੰਜਯ ਤਿਵਾਰੀ ਨੇ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ, “ਅਮਿਤ ਸ਼ਾਹ ਅਜਿਹੀ ਗੱਲ ਕਰ ਰਹੇ ਹਨ ਜਿਵੇਂ ਇਹ ਲੋਕਤੰਤਰ ਨਹੀਂ ਹੈ। ਉਨ੍ਹਾਂ ਨੂੰ ਜਨਤਾ ‘ਤੇ ਭਰੋਸਾ ਨਹੀਂ ਹੈ। ਇਹ ਸੱਤਾ ਦਾ ਹੰਕਾਰ ਠੀਕ ਨਹੀਂ ਹੈ। ਇਹੀ ਹੰਕਾਰ ਬਿਹਾਰ ‘ਚ ਭਾਜਪਾ ਅਤੇ ਐਨ.ਡੀ.ਏ. ਨੂੰ ਬਰਬਾਦ ਕਰੇਗਾ। ਬਿਹਾਰ ‘ਚ ਐਨ.ਡੀ.ਏ. ਨੂੰ 60 ਸੀਟਾਂ ਵੀ ਨਹੀਂ ਮਿਲਣਗੀਆਂ, ਇਹ 160 ਦਾ ਸੁਪਨਾ ਦੇਖ ਰਹੇ ਹਨ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।