ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ 'ਚ ਬੁੱਧਵਾਰ ਯਾਨੀ ਅੱਜ 71 ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੱਲੇਗੀ। ਇਸ ਦੌਰਾਨ 4 ਸੀਟਾਂ 'ਤੇ ਦੁਪਹਿਰ ਤਿੰਨ ਵਜੇ ਤਕ, 26 ਸੀਟਾਂ 'ਤੇ ਸ਼ਾਮ ਚਾਰ ਵਜੇ ਤਕ, 5 ਸੀਟਾਂ 'ਤੇ ਸ਼ਾਮ ਪੰਜ ਵਜੇ ਤਕ ਹੋਵੇਗੀ।
ਪਹਿਲੇ ਗੇੜ 'ਚ ਅੱਠ ਮੰਤਰੀ ਚੋਣ ਮੈਦਾਨ 'ਚ
ਵੋਟਾਂ ਦੇ ਪਹਿਲੇ ਗੇੜ 'ਚ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਤੋਂ ਇਲਾਵਾ ਅੱਠ ਮੰਤਰੀ ਪ੍ਰੇਮ ਕੁਮਾਰ, ਕ੍ਰਿਸ਼ਣਨੰਦਨ ਵਰਮਾ, ਸ਼ੈਲੇਸ਼ ਕੁਮਾਰ, ਵਿਜੇ ਕੁਮਾਰ ਸਿੰਨ੍ਹਾ, ਜੈ ਕੁਮਾਰ ਸਿੰਘ, ਰਾਮਨਾਰਾਇਣ ਮੰਡਲ, ਸੰਤੋਸ਼ ਕੁਮਾਰ ਨਿਰਾਲਾ ਅਤੇ ਬ੍ਰਿਜਕਿਸ਼ੋਰ ਬਿੰਦ ਸਮੇਤ ਕਈ ਦਿੱਗਜ ਚੋਣ ਮੈਦਾਨ 'ਚ ਹਨ।
31 ਹਜ਼ਾਰ, 371 ਪੋਲਿੰਗ ਬੂਥ
ਪਹਿਲੇ ਫੇਜ਼ 'ਚ 1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਜਿੰਨ੍ਹਾਂ 'ਚੋਂ 114 ਮਹਿਲਾਵਾਂ ਹਨ। ਦੋ ਕਰੋੜ 14 ਲੱਖ ਤੋਂ ਜ਼ਿਆਦਾ ਮਤਦਾਤਾ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਗੇੜ ਲਈ 31 ਹਜ਼ਾਰ, 371 ਮਦਾਨ ਕੇਂਦਰ ਬਣਾਏ ਗਏ ਹਨ।
ਫਰਾਂਸ 'ਚ ਅਧਿਆਪਕ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਵਧਿਆ ਅੱਤਵਾਦੀ ਹਮਲੇ ਦਾ ਖਤਰਾ
ਕੋਰੋਨਾ ਨੂੰ ਲੈਕੇ ਖਾਸ ਇੰਤਜ਼ਾਮ:
ਕੋਵਿਡ 19 ਦੇ ਵਿਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਸੁਰੱਖਿਅਤ ਚੋਣਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਕ ਵੋਟਿੰਗ ਕੇਂਦਰ 'ਚ ਵੋਟਰਾਂ ਦੀ ਸੰਖਿਆਂ 1600 ਤੋਂ ਘਟਾ ਕੇ 1000 ਕਰ ਦਿੱਤੀ ਗਈ।
ਇਸ ਦੇ ਨਾਲ ਹੀ 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਪੋਸਟਲ ਬੈਲੇਟ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਨੂੰ ਸੈਨੇਟਾਇਜ਼ ਕਰਨਾ, ਮਤਦਾਨ ਕਰਮੀਆਂ ਲਈ ਮਾਸਕ ਤੇ ਸੁਰੱਖਿਆ ਸਮੱਗਰੀ, ਥਰਮਲ ਸਕੈਨਰ, ਹੈਂਡ ਸੈਨੇਟਾਇਜ਼ਰ, ਸਾਬਣ ਅਤੇ ਪਾਣੀ ਉਪਲਬਧ ਕਰਾਉਣਾ ਸ਼ਾਮਲ ਹੈ।
ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ