ਫਰਾਂਸ 'ਚ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਵਾਲੇ ਅਧਿਆਪਕ ਦਾ ਸਿਰ ਕਲਮ ਕੀਤੇ ਜਾਣ ਮਗਰੋਂ ਦੇਸ਼ 'ਚ ਸਿਆਸੀ ਤਣਾਅ ਪੈਦਾ ਹੋ ਗਿਆ ਹੈ। ਇਸ ਵਿਚਾਲੇ ਗ੍ਰਹਿ ਮੰਤਰੀ ਨੇ ਮੰਗਲਵਾਰ ਕਿਹਾ ਦੇਸ਼ 'ਤੇ ਅੱਤਵਾਦੀ ਖਤਰੇ ਦਾ ਬਹੁਤ ਖਦਸ਼ਾ ਹੈ। ਅਜਿਹੇ 'ਚ ਸਰਕਾਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ 'ਚ ਜੁੱਟ ਗਈ ਹੈ।


ਫ੍ਰਾਂਸੀਸੀ ਰਾਜਨਾਇਕ ਤੁਰਕੀ ਅਤੇ ਅਰਬ ਦੇਸ਼ਾਂ 'ਚ ਗੁੱਸੇ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹਨ। ਫਰਾਂਸ 'ਚ 16 ਅਕਤੂਬਰ ਨੂੰ ਅਧਿਆਪਕ ਦਾ ਸਿਰ ਕਲਮ ਕਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਇਨੈਮੁਅਲ ਮੈਂਕਰੋ ਵੱਲੋਂ ਇਸਲਾਮਾਬਾਦ ਖਿਲਾਫ ਸਖਤ ਰੁਖ ਅਪਣਾਏ ਜਾਣ ਮਗਰੋਂ ਤੁਰਕੀ ਅਤੇ ਅਰਬ ਦੇਸ਼ਾਂ 'ਚ ਫਰਾਂਸ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ ਤੇ ਫਰਾਂਸੀਸੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ


ਬੇਸ਼ੱਕ ਯੂਰਪੀ ਸਹਿਯੋਗੀਆਂ ਨੇ ਮੈਂਕਰੋ ਦਾ ਸਮਰਥਨ ਕੀਤਾ ਪਰ ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ ਪੈਗੰਬਰ ਦੇ ਕਾਰਟੂਨ 'ਤੇ ਉਨ੍ਹਾਂ ਦੇ ਰਵੱਈਏ ਤੋਂ ਨਰਾਜ਼ ਹੋ ਗਏ ਹਨ। ਇਹ ਦੇਸ਼ ਇਸ ਨੂੰ ਇਸਲਾਮ ਦਾ ਅਪਮਾਨ ਸਮਝਦੇ ਹਨ।


ਫਰਾਂਸ ਦੀ ਰਾਸ਼ਟਰੀ ਪੁਲਿਸ ਨੇ ਖਾਸਕਰ ਇਸਾਈਆਂ ਅਤੇ ਉਦਾਰਵਾਦੀ ਫਰਾਂਸੀਸੀ ਮੁਸਲਮਾਨਾਂ ਖਿਲਾਫ ਕੱਟੜਪੰਥੀਆਂ ਦੀਆਂ ਆਨਲਾਈਨ ਧਮਕੀਆਂ ਦਾ ਨੋਟਿਸ ਲੈਂਦਿਆਂ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਵਧਾਉਣ ਦੀ ਗੁਹਾਰ ਲਾਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ