ਨਾਮੀਬੀਆ ਵਿੱਚ 'ਚ ਇੱਕਠੇ 7 ਹਜ਼ਾਰ ਤੋਂ ਵੱਧ ਫਰ ਸੀਲ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ, ਨਾਮੀਬੀਆ ਦੇ ਓਸ਼ਨ ਕੰਜ਼ਰਵੇਟਿਵ ਚੈਰਿਟੀ ਨਾਲ ਜੁੜੇ ਵਾਤਾਵਰਣ ਪ੍ਰੇਮੀ Naude Dreyar ਨੂੰ ਸਤੰਬਰ ਵਿੱਚ ਕੁਝ ਮਰੀਆਂ ਹੋਈਆਂ ਸਿਲ ਮਿਲੀਆਂ ਸੀ। ਉਸ ਨੇ ਵਾਲਵਿਸ ਬੇ ਸ਼ਹਿਰ ਦੇ ਨਜ਼ਦੀਕ ਪੈਲੀਕਾਨ ਪੁਆਇੰਟ ਕਲੋਨੀ ਦੇ ਰੇਤਲੇ ਕੰਢੇ 'ਤੇ ਕੁਝ ਮਰੀਆਂ ਹੋਈਆਂ ਸਿਲ ਵੇਖੀਆਂ। ਜਿਸ ਦੀਆਂ ਕੁਝ ਤਸਵੀਰਾਂ ਉਸ ਦੇ ਚੈਰੀਟੀ ਸੰਸਥਾ ਦੁਆਰਾ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ ਗਈਆਂ।


ਇੱਕ ਅੰਦਾਜ਼ੇ ਅਨੁਸਾਰ ਇਸ ਫਰ ਸੀਲ ਕਲੋਨੀ ਦੀਆਂ ਕਰੀਬ 5 ਹਜ਼ਾਰ ਸੀਲਾਂ ਗੁਪਤ ਰੂਪ ਵਿੱਚ ਮ੍ਰਿਤਕ ਪਾਈਆਂ ਗਈਆਂ ਸੀ। ਚੈਰਿਟੀ ਨੇ ਕਿਹਾ ਹੈ ਕਿ ਇਹ ਮੰਦਭਾਗਾ ਹੈ ਕਿ ਇਸ ਸਮੇਂ ਪੈਦਾ ਹੋਈਆਂ ਛੋਟੀਆਂ ਸੀਲਾਂ ਨੂੰ ਨਵੰਬਰ ਦੇ ਅੰਤ ਵਿੱਚ ਅਡੋਪਟੇਸ਼ਨ ਦੀ ਜ਼ਰੂਰਤ ਹੁੰਦੀ ਹੈ।





ਵਿਗਿਆਨੀ ਅਨੁਮਾਨ ਲਗਾਉਂਦੇ ਹਨ ਕਿ ਇਹ ਪੌਸ਼ਟਿਕ ਘਾਟ ਜਾਂ ਕਿਸੇ ਬੇਕਟੀਰੀਅਲ ਇਨਫੈਕਸ਼ਨ ਕਾਰਨ ਹੋ ਸਕਦਾ ਹੈ। ਜਿਸ ਕਾਰਨ ਪੂਰੀ ਕਲੋਨੀ ਦੀਆਂ ਮਾਦਾ ਅਤੇ ਬੱਚੇ ਮਾਰੇ ਗਏ ਹਨ। ਡਾ. ਟੇਸ ਗਰਿੱਡਲੀ ਅਨੁਸਾਰ ਮ੍ਰਿਤਕ ਪਾਈਆਂ ਗਈਆਂ ਜ਼ਿਆਦਾਤਰ ਮਾਦਾ ਸੀਲਾਂ ਬਹੁਤ ਪਤਲੀਆਂ ਦਿਖ ਰਹੀਆਂ ਹਨ। ਇਹ ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਕਿਉਂਕਿ ਸੀਲ ਦੇ ਸਰੀਰ 'ਚ ਚਰਬੀ ਦੀ ਵੱਡੀ ਮਾਤਰਾ ਇਕੱਠੀ ਹੁੰਦੀ ਹੈ।


ਵਿਗਿਆਨੀ ਇਸ ਅਧਾਰ 'ਤੇ ਆਪਣੇ ਸੈਂਪਲ ਇਕੱਠੇ ਕਰ ਰਹੇ ਹਨ। ਇਸ ਤੋਂ ਪਹਿਲਾਂ 1994 'ਚ ਸਮੁੰਦਰੀ ਕੰਢੇ 'ਤੇ 10 ਹਜ਼ਾਰ ਤੋਂ ਜ਼ਿਆਦਾ ਸੀਲ ਮ੍ਰਿਤ ਪਾਈਆਂ ਗਈਆਂ ਸੀ। ਇਸ ਦੇ ਨਾਲ ਹੀ 15 ਹਜ਼ਾਰ ਦੇ ਕਰੀਬ ਭਰੂਣ ਵੀ ਮ੍ਰਿਤਕ ਪਾਏ ਗਏ। ਉਥੇ ਹੀ ਸੀਲ ਦੇ ਸਰੀਰ 'ਚ ਪੋਸ਼ਣ ਅਤੇ ਸੰਕਰਮਣ ਦੀ ਘਾਟ ਨੂੰ ਇੰਨੀ ਵੱਡੀ ਗਿਣਤੀ 'ਚ ਸੀਲਾਂ ਦੀ ਮੌਤ ਦੇ ਪਿੱਛੇ ਦਾ ਕਾਰਨ ਦੱਸਿਆ ਗਿਆ ਸੀ।