ਨਵੀਂ ਦਿੱਲੀ: ਬਿਹਾਰ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਮਹਾਗਠਜੋੜ ਨੇ ਬੜ੍ਹਤ ਬਣਾਈ ਹੋਈ ਹੈ। ਤੇਜੱਸਵੀ ਯਾਦਵ ਦੀ ਅਗਵਾਈ 'ਚ ਚੋਣਾਂ ਲੜ ਰਹੇ ਮਹਾਗਠਜੋੜ ਨੇ ਰੁਝਾਨਾਂ 'ਚ 100 ਦਾ ਅੰਕੜਾ ਪਾਰ ਕਰ ਲਿਆ ਹੈ। ਇਕ ਅਹਿਮ ਗੱਲ ਇਹ ਵੀ ਹੈ ਕਿ ਮਹਾਗਠਜੋੜ ਨੇ ਐਨਡੀਏ 'ਤੇ ਦੁੱਗਣੇ ਦੀ ਬੜ੍ਹਤ ਬਣਾਈ ਹੋਈ ਹੈ।

Continues below advertisement


ਕੁਝ ਸਮਾਂ ਪਹਿਲਾਂ ਦੇ ਰੁਝਾਨ ਮੁਤਾਬਕ ਐਨਡੀਏ ਦੇ ਪੱਖ 'ਚ 59 ਤੇ ਮਹਾਗਠਜੋੜ ਦੇ ਪੱਖ 'ਚ 100 ਰੁਝਾਨ ਜਾਂਦੇ ਦਿਖ ਰਹੇ ਹਨ। ਐਕਸਪਰਟ ਦੇ ਸ਼ੁਰੂਆਤੀ ਇਕ ਘੰਟੇ 'ਚ ਪੋਸਟਲ ਬੈਲਟ ਦੀ ਗਿਣਤੀ 'ਚ ਜੇਕਰ ਮਹਾਗਠਜੋੜ ਨੂੰ ਬੜ੍ਹਤ ਦਿਖ ਰਹੀ ਹੈ ਤਾਂ ਹੋ ਸਕਦਾ ਕਿ ਈਵੀਐਮ ਦੀ ਗਿਣਤੀ 'ਚ ਮਹਾਗਠਜੋੜ ਬੜ੍ਹਤ ਬਣਾ ਸਕਦਾ ਹੈ।


ਦਿੱਲੀ ਨੂੰ ਪਈ ਦੋਹਰੀ ਮਾਰ, ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ 'ਚ ਹਵਾ ਗੁਣਵੱਤਾ ਦਾ ਖਤਰਨਾਕ ਪੱਧਰ, AQI 500 ਤੋਂ ਪਾਰ


ਕੇਂਦਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਲਈ ਮੀਟਿੰਗ ਤੈਅ, ਖੇਤੀਬਾੜੀ ਮੰਤਰੀ ਵੀ ਰਹਿਣਗੇ ਹਾਜ਼ਰ


ਦਰਅਸਲ ਪੋਸਟਲ ਬੈਲੇਟ 'ਚ ਬੀਜੇਪੀ-ਜੇਡੀਯੂ ਦੀ ਪਕੜ ਮੰਨੀ ਜਾਂਦੀ ਹੈ ਪਰ ਇਸ 'ਚ ਮਹਾਗਠਜੋੜ ਨੂੰ ਬੜ੍ਹਤ ਦਾ ਮਤਲਬ ਹੈ ਕਿ ਨੌਕਰੀਪੇਸ਼ਾ ਮਿਡਲ ਕਲਾਸ ਵੋਟ ਬੈਂਕ 'ਚ ਵੀ ਮਹਾਗਠਜੋੜ ਨੇ ਸੰਨ੍ਹ ਲਾਈ ਹੈ। ਚੋਣਾਂ ਦੇ ਅਸਲੀ ਮਾਹੌਲ ਦਾ ਅੰਦਾਜ਼ਾ ਸਵੇਰ 10 ਵਜੇ ਤੋਂ ਬਾਅਦ ਲੱਗਣਾ ਸ਼ੁਰੂ ਹੋ ਜਾਵੇਗਾ ਜਦੋਂ ਈਵੀਐਮ ਦੇ ਰਾਜ਼ ਖੁੱਲ੍ਹਣੇ ਸ਼ੁਰੂ ਹੋ ਜਾਣਗੇ।


ਪੰਜਾਬ 'ਚ CBI ਨੂੰ ਕਿਸੇ ਵੀ ਕੇਸ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ, ਕੈਪਟਨ ਸਰਕਾਰ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ