ਚੇਨੱਈ: ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਸੋਮਵਾਰ ਇਸ ਦੀਵਾਲੀ ਦੌਰਾਨ ਦੇਸ਼ ਭਰ 'ਚ ਪਟਾਕਿਆਂ ਦੀ ਵਿਕਰੀ ਤੇ ਉਪਯੋਗ 'ਤੇ ਪਾਬੰਦੀ ਲਾ ਦਿੱਤੀ ਹੈ। ਤਾਮਿਲਨਾਡੂ ਪਟਾਕੇ ਐਂਡ ਏਮੋਸੋਰਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਐਨਜੀਟੀ ਦੇ ਇਸ ਕਦਮ ਨੂੰ ਆਤਿਸ਼ਬਾਜ਼ੀ ਉਦਯੋਗ ਲਈ ਵੱਡਾ ਝਟਕਾ ਕਰਾਰ ਦਿੱਤਾ ਹੈ
ਐਨਜੀਟੀ ਨੇ ਦੇਸ਼ਭਰ 'ਚ 9 ਨਵੰਬਰ ਅੱਧੀ ਰਾਤ ਤੋਂ ਲੈਕੇ 30 ਨਵੰਬਰ ਅੱਧੀ ਰਾਤ ਤਕ ਸਾਰੇ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਦੇਸ਼ ਦੇ ਹਰ ਉਸ ਸ਼ਹਿਰ ਅਤੇ ਕਸਬੇ 'ਤੇ ਲਾਗੂ ਹੋਵੇਗਾ। ਜਿੱਥੇ ਨਵੰਬਰ ਦੇ ਮਹੀਨੇ 'ਚ ਹਵਾ ਗੁਣਵੱਤਾ ਖਰਾਬ ਜਾਂ ਉਸ ਤੋਂ ਉੱਪਰ ਦੀਆਂ ਸ਼੍ਰੇਣੀਆਂ 'ਚ ਦਰਜ ਕੀਤੀ ਗਈ ਸੀ।
ਪ੍ਰਦੂਸ਼ਣ ਦਾ ਪੱਧਰ ਵਧਿਆ
ਦਿੱਲੀ 'ਚ ਪ੍ਰਦੂਸ਼ਣ ਇਨੀਂ ਦਿਨੀਂ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਆਉਣ ਵਾਲੇ ਦਿਨਾਂ 'ਚ ਦੀਵਾਲੀ ਦਾ ਤਿਉਹਾਰ ਹੈ। ਅਜਿਹੇ 'ਚ ਜੇਕਰ ਪਟਾਕੇ ਚਲਾਏ ਗਏ ਤਾਂ ਪ੍ਰਦੂਸ਼ਣ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਵੀ ਭਿਆਨਕ ਰੂਪ ਲੈ ਲਵੇਗੀ। ਜਿਸ ਦੇ ਚੱਲਦਿਆਂ ਐਨਜੀਟੀ ਨੇ ਸਾਵਧਾਨੀ ਦੇ ਤੌਰ 'ਤੇ ਇਹ ਵੱਡਾ ਫੈਸਲਾ ਲਿਆ ਹੈ।
ਪਟਾਕਾ ਉਦਯੋਗ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਕਈ ਹੋਰ ਉਦਯੋਗ ਜਿਵੇਂ ਪ੍ਰਿੰਟਿੰਗ, ਪੇਪਰ ਬੋਰਡ ਤੇ ਪਟਾਕਾ ਉਦਯੋਗ 'ਤੇ ਨਿਰਭਰ ਹੈ। ਜੋ ਕਿ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ। ਐਨਸੀਆਰ, ਪੰਜਾਬ, ਰਾਜਸਥਾਨ ਤੇ ਹੋਰ ਉੱਤਰੀ ਭਾਰਤ ਦੇ ਸੂਬੇ ਪ੍ਰਮੁੱਖ ਪਟਾਕਾ ਬਜ਼ਾਰ ਹਨ। ਇਨ੍ਹਾਂ ਖੇਤਰਾਂ 'ਚ ਲੋਕ ਦੀਵਾਲੀ ਧੂੰਮਧਾਮ ਨਾਲ ਮਨਾਉਂਦੇ ਹਨ। ਪਰ ਐਨਜੀਟੀ ਦੇ ਹਾਲ ਹੀ ਦੇ ਹੁਕਮਾਂ ਨਾਲ ਉਦਯੋਗ 'ਤੇ ਕਾਫੀ ਨਾਕਾਰਾਤਮਕ ਪ੍ਰਭਾਵ ਪਵੇਗਾ।
ਅੱਠ ਲੱਖ ਲੋਕ ਪਟਾਕਾ ਕਾਰੋਬਾਰ ਨਾਲ ਜੁੜੇ
ਐਸੋਸੀਏਸ਼ਨ ਨੇ ਕਿਹਾ ਪਟਾਕੇ ਚਲਾਉਣ ਨਾਲ ਕੋਵਿਡ ਦੇ ਮਾਮਲਿਆਂ 'ਚ ਕੋਈ ਵਾਧਾ ਨਹੀਂ ਹੋਇਆ। ਤਾਮਿਲਨਾਡੂ ਦੇ ਸ਼ਿਵਕਾਸ਼ੀ 'ਚ 1200 ਤੋਂ ਜ਼ਿਆਦਾ ਆਤਿਸ਼ਬਾਜ਼ੀ ਕਾਰਖਾਨੇ ਹਨ। ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਰੀਬ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ। ਇਹ ਵੀ ਕਿਹਾ ਗਿਆ ਕਿ ਫੈਕਟਰੀਆਂ ਪ੍ਰਤੀਦਿਨ ਪਟਾਕਿਆਂ ਦੀ ਗੁਣਵਤਾ ਦੀ ਜਾਂਚ ਕਰਦੀਆਂ ਹਨ।
ਐਸੋਸੀਏਸ਼ਨ ਨੇ ਕਿਹਾ ਦੁਨੀਆਂ ਚ ਕਿਤੇ ਵੀ ਕਿਸੇ ਵੀ ਦੇਸ਼ ਨੇ ਆਪਣੇ ਤਿਉਹਾਰਾਂ ਦੇ ਮਨਾਉਣ ਲਈ ਕੋਵਿਡ ਮਹਾਮਾਰੀ ਦੌਰਾਨ ਪਟਾਕਿਆਂ ਤੇ ਪਾਬੰਦੀ ਨਹੀਂ ਲਾਈ।
ਕੇਂਦਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਲਈ ਮੀਟਿੰਗ ਤੈਅ, ਖੇਤੀਬਾੜੀ ਮੰਤਰੀ ਵੀ ਰਹਿਣਗੇ ਹਾਜ਼ਰ
ਤਾਮਿਲਨਾਡੂ ਦੇ ਵਿਰੁੱਧੁਨਗਰ ਜ਼ਿਲ੍ਹੇ ਦੇ ਸ਼ਿਵਕਾਸ਼ੀ ਚ ਦੇਸ਼ ਦੇ ਪਟਾਕਿਆਂ ਦਾ 90 ਫੀਸਦ ਉਤਪਾਦਨ ਹੁੰਦਾ ਹੈ। ਸ਼ਹਿਰ ਚ ਤੇ ਇਸ ਦੇ ਆਸਪਾਸ 1,070 ਪਟਾਕਾ ਇਕਾਈਆਂ ਹਨ। ਕਰੀਬ 3,00,000 ਕਰਮਚਾਰੀ ਸਿੱਧੇ ਤੌਰ ਤੇ ਕਾਰਜਸ਼ੀਲ ਹਨ। ਜਦਕਿ ਹੋਰ 5,00,000 ਲੋਕ ਇਸ ਨਾਲ ਸਬੰਧਤ ਖੇਤਰਾਂ ਚ ਕੰਮ ਕਰਦੇ ਹਨ।
ਪੰਜਾਬ 'ਚ CBI ਨੂੰ ਕਿਸੇ ਵੀ ਕੇਸ ਦੀ ਜਾਂਚ ਲਈ ਸੂਬਾ ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤ, ਕੈਪਟਨ ਸਰਕਾਰ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ