Hajipur News: ਬਿਹਾਰ ਦੇ ਹਾਜੀਪੁਰ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ 9 ਕਾਂਵੜੀਆਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਇਹ ਘਟਨਾ ਐਤਵਾਰ (04 ਅਗਸਤ) ਦੇਰ ਰਾਤ ਵਾਪਰੀ। ਡੀਜੇ ਸਿਸਟਮ 11 ਹਜ਼ਾਰ ਵੋਲਟ ਦੀ ਤਾਰ ਨਾਲ ਲੱਗ ਗਿਆ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ।
ਇਹ ਘਟਨਾ ਹਾਜੀਪੁਰ ਦੇ ਇੰਡਸਟਰੀਅਲ ਥਾਣਾ ਖੇਤਰ ਦੇ ਪਿੰਡ ਸੁਲਤਾਨਪੁਰ ਦੀ ਹੈ। ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ, ਪੁਲਿਸ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।ਘਟਨਾ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਸਾਰੇ ਕਾਂਵੜੀਆਂ ਸੋਮਵਾਰ ਸਵੇਰੇ ਪਹਿਲੇਜਾ ਘਾਟ ਤੋਂ ਗੰਗਾ ਜਲ ਲੈ ਕੇ ਬਾਬਾ ਹਰਿਹਰਨਾਥ ਮੰਦਰ ਜਾ ਰਹੇ ਸਨ, ਜਿਨ੍ਹਾਂ ਨੇ ਸੋਮਵਾਰ ਦੀ ਸਵੇਰ ਨੂੰ ਜਲਾਭਿਸ਼ੇਕ ਕਰਨਾ ਸੀ।
ਇਹ ਘਟਨਾ ਰਸਤੇ 'ਚ ਵਾਪਰ ਗਈ। ਇਹ ਲੋਕ ਰਾਤ ਨੂੰ 11 ਵਜੇ ਪਿੰਡ ਤੋਂ ਨਿਕਲ ਹੀ ਰਹੇ ਸਨ ਕਿ ਡੀਜੇ ਸਿਸਟਮ 11 ਹਜ਼ਾਰ ਵੋਲਟ ਦੀ ਤਾਰ ਦੇ ਸੰਪਰਕ ਵਿੱਚ ਆ ਗਿਆ ਜਿਸ ਕਰਕੇ ਭਾਜੜਾਂ ਪੈ ਗਈਆਂ। ਘਟਨਾ 'ਚ ਕੁਝ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਾਜੀਪੁਰ ਸਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ।
ਮਰਨ ਵਾਲਿਆਂ ਵਿੱਚ ਹਨ ਇਹ ਲੋਕ ਸ਼ਾਮਲ
ਅਮਰੇਸ਼ ਕੁਮਾਰ, ਪਿਤਾ ਸਨੋਜ ਭਗਤ
ਰਵੀ ਕੁਮਾਰ, ਪਿਤਾ ਧਰਮਿੰਦਰ ਪਾਸਵਾਨ
ਰਾਜਾ ਕੁਮਾਰ, ਪਿਤਾ ਸਵਰਗੀ ਲਾਲਾ ਦਾਸ
ਨਵੀਨ ਕੁਮਾਰ, ਪਿਤਾ ਫੁਦੇਨਾ ਪਾਸਵਾਨ
ਕਾਲੂ ਕੁਮਾਰ, ਪਿਤਾ ਪਰਮੇਸ਼ਵਰ ਪਾਸਵਾਨ
ਆਸ਼ੀ ਕੁਮਾਰ, ਪਿਤਾ ਮਿੰਟੂ ਪਾਸਵਾਨ
ਅਸ਼ੋਕ ਕੁਮਾਰ, ਪਿਤਾ ਮੰਟੂ ਪਾਸਵਾਨ
ਚੰਦਨ ਕੁਮਾਰ, ਪਿਤਾ ਚੰਦੇਸ਼ਵਰ ਪਾਸਵਾਨ
ਅਮੋਦ ਕੁਮਾਰ, ਪਿਤਾ ਦੇਵੀ ਲਾਲ ਪਾਸਵਾਨ
ਜਾਣਕਾਰੀ ਮੁਤਾਬਕ ਇਹ ਸਾਰੇ ਹਾਜੀਪੁਰ ਦੇ ਇੰਡਸਟਰੀਅਲ ਥਾਣਾ ਖੇਤਰ ਦੇ ਪਿੰਡ ਸੁਲਤਾਨਪੁਰ ਦੇ ਰਹਿਣ ਵਾਲੇ ਸਨ। ਪਿੰਡ ਸੁਲਤਾਨਪੁਰ ਤੋਂ ਡੀਜੇ ਵਾਲੀ ਟਰਾਲੀ ਲੈ ਕੇ ਕਾਂਵੜੀਆਂ ਦੀ ਟੀਮ ਨਿਕਲੀ ਸੀ। ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ। ਇਸ ਘਟਨਾ ਦੀ ਪੁਸ਼ਟੀ ਐਸ.ਡੀ.ਓ ਮਹਿੰਦਰ ਬੈਠਾ ਨੇ ਕੀਤੀ ਹੈ।