ਬਿਹਾਰ ਦੇ ਭਾਗਲਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਗੰਗਾ ਨਦੀ ਵਿੱਚ ਡਿੱਗ ਗਿਆ। ਦੱਸ ਦਈਏ ਕਿ ਖਗੜੀਆ ਨੂੰ ਭਾਗਲਪੁਰ ਨਾਲ ਜੋੜਨ ਲਈ ਬਣਾਇਆ ਜਾ ਰਿਹਾ ਇਹ ਪੁਲ ਢਹਿ ਗਿਆ। ਭਾਗਲਪੁਰ ਸੁਲਤਾਨਗੰਜ ਦਾ ਨਿਰਮਾਣ ਅਧੀਨ ਸਵਾਗਤੀ ਪੁਲ ਐਤਵਾਰ ਨੂੰ ਢਹਿ ਗਿਆ। ਦੇਖਦਿਆਂ ਹੀ ਦੇਖਦਿਆਂ ਪੂਰਾ ਪੁਲ ਢਹਿ ਗਿਆ। ਇੱਕ ਸਾਲ ਪਹਿਲਾਂ ਵੀ ਤੂਫ਼ਾਨ ਵਿੱਚ ਪੁਲ ਦਾ ਕੁਝ ਹਿੱਸਾ ਢਹਿ ਗਿਆ ਸੀ। ਸੁਲਤਾਨਗੰਜ ਅਤੇ ਖਗੜੀਆ ਵਿਚਕਾਰ ਬਣ ਰਿਹਾ ਇਹ ਪੁਲ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ। ਹਾਲਾਂਕਿ ਇਸ ਹਾਦਸੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਾਲ 2014 ਵਿੱਚ ਇਸ ਪੁਲ ਦਾ ਨੀਂਹ ਪੱਥਰ ਨਿਤੀਸ਼ ਕੁਮਾਰ ਨੇ ਰੱਖਿਆ ਸੀ।


ਸਿੰਗਲਾ ਐਂਡ ਕੰਪਨੀ ਬਣਾ ਰਹੀ ਸੀ ਪੁਲ


ਬਿਹਾਰ ਦੇ ਭਾਗਲਪੁਰ 'ਚ ਸੁਲਤਾਨਗੰਜ-ਅਗੁਵਾਨੀ ਘਾਟ ਵਿਚਕਾਰ ਗੰਗਾ ਨਦੀ 'ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫਿਰ ਢਹਿ ਗਿਆ। ਨਿਰਮਾਣ ਅਧੀਨ ਪੁਲ ਦਾ ਸੁਪਰ ਸਟ੍ਰਕਚਰ ਨਦੀ ਵਿੱਚ ਡਿੱਗ ਗਿਆ। 30 ਤੋਂ ਵੱਧ ਸਲੈਬਾਂ ਯਾਨੀ ਕਈ ਥੰਮ੍ਹਾਂ ਦਾ 100 ਫੁੱਟ ਲੰਬਾ ਹਿੱਸਾ ਢਹਿ ਗਿਆ ਹੈ। ਭਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਵਿੱਚ ਬਣ ਰਿਹਾ ਇਹ ਪੁਲ ਖਗੜੀਆ ਅਤੇ ਭਾਗਲਪੁਰ ਜ਼ਿਲ੍ਹਿਆਂ ਨੂੰ ਜੋੜਨ ਲਈ ਬਣਾਇਆ ਜਾ ਰਿਹਾ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।