Odisha Train Accident: ਓਡੀਸ਼ਾ ਪੁਲਿਸ ਨੇ ਓਡੀਸ਼ਾ ਰੇਲ ਹਾਦਸੇ ਨੂੰ ਫਿਰਕੂ ਰੰਗ ਦੇਣ ਵਾਲਿਆਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜੋ ਲੋਕ ਬਾਲਾਸੋਰ ਹਾਦਸੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ 'ਚ ਹੁਣ ਤੱਕ 275 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਜ਼ਖਮੀ ਹਨ।


ਪੁਲਿਸ ਨੇ ਲੋਕਾਂ ਨੂੰ "ਝੁੱਠੀਆਂ ਅਤੇ ਭੈੜੀਆਂ ਪੋਸਟਾਂ" ਨੂੰ ਪਾਉਣ ਤੋਂ ਰੋਕਣ ਦੀ ਅਪੀਲ ਕਰਦੇ ਹੋਏ, "ਉੜੀਸਾ ਵਿੱਚ ਜੀਆਰਪੀ ਦੁਆਰਾ ਦੁਰਘਟਨਾ ਦੇ ਕਾਰਨਾਂ ਅਤੇ ਹੋਰ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਸੋਸ਼ਲ ਮੀਡੀਆ ਹੈਂਡਲ ਸ਼ਰਾਰਤੀ ਢੰਗ ਨਾਲ ਬਾਲਾਸੋਰ ਵਿੱਚ ਹੋਏ ਦਰਦਨਾਕ ਹਾਦਸੇ ਨੂੰ ਫਿਰਕੂ ਰੰਗ ਦੇ ਰਹੇ ਹਨ। ਇਹ ਬਹੁਤ ਮੰਦਭਾਗਾ ਹੈ।"




ਇਹ ਵੀ ਪੜ੍ਹੋ: Odisha Train Accident 'ਚ ਇੱਕ ਹੋਰ ਗ਼ਲਤੀ, ਮੌਤਾਂ ਦੀ ਗਿਣਤੀ ਵਿੱਚ ਹੋਇਆ ਹੇਰ-ਫੇਰ !


ਕਿਵੇਂ ਵਾਪਰਿਆ ਹਾਦਸਾ?


ਉੜੀਸਾ ਦੇ ਬਾਲਾਸੋਰ 'ਚ ਬਹਾਨਾਗਾ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਸ਼ਾਮ  ਕਰੀਬ 7 ਵਜੇ ਦੋ ਟਰੇਨਾਂ ਅਤੇ ਇਕ ਮਾਲ ਗੱਡੀ ਦੀ ਟੱਕਰ ਹੋ ਗਈ। ਰੇਲਵੇ ਨੇ ਦੱਸਿਆ ਕਿ ਟਰੇਨ ਨੰਬਰ 12481 ਕੋਰੋਮੰਡਲ ਐਕਸਪ੍ਰੈਸ ਬਹਾਨਾਗਾ ਬਾਜ਼ਾਰ ਸਟੇਸ਼ਨ (ਸ਼ਾਲੀਮਾਰ-ਮਦਰਾਸ) ਦੀ ਮੇਨ ਲਾਈਨ ਤੋਂ ਲੰਘ ਰਹੀ ਸੀ, ਉਸੇ ਵੇਲੇ ਇਹ ਅਪ ਲੂਪ ਲਾਈਨ 'ਤੇ ਮਾਲ ਗੱਡੀ ਨਾਲ ਟਕਰਾ ਗਈ।


275 ਯਾਤਰੀਆਂ ਦੀ ਹੋਈ ਮੌਤ


ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਕਿਹਾ ਕਿ ਬਾਲਾਸੋਰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਹੈ ਨਾ ਕਿ 288। ਡੀਐਮ ਨੇ ਅੰਕੜਿਆਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਕੁਝ ਲਾਸ਼ਾਂ ਨੂੰ ਦੋ ਵਾਰ ਗਿਣਿਆ ਗਿਆ ਸੀ, ਇਸ ਲਈ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਸੀ। ਦੱਸ ਦਈਏ ਕਿ 275 ਲਾਸ਼ਾਂ ਵਿੱਚੋਂ 88 ਦੀ ਪਛਾਣ ਹੋ ਚੁੱਕੀ ਹੈ ਅਤੇ 1,175 ਜ਼ਖਮੀਆਂ 'ਚੋਂ 793 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਹ ਡਾਟਾ ਦੁਪਹਿਰ 2 ਵਜੇ ਦਾ ਹੈ।


ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ, ਕਿਹਾ ਰੇਲ ਹਾਦਸੇ ਨੂੰ ਲੈ ਕੇ ਨਹੀਂ ਹੋਣੀ ਚਾਹੀਦੀ ਸਿਆਸਤ...