ਚੰਡੀਗੜ੍ਹ: ਲੰਮੀ ਖਿੱਚੋਤਾਣ ਤੇ ਬੈਠਕਾਂ ਬਾਅਦ ਆਖ਼ਰਕਾਰ ਬਿਹਾਰ ਵਿੱਚ ਐਨਡੀਏ ਦੀਆਂ ਸੀਟਾਂ ਦੀ ਵੰਡ ਹੋ ਹੀ ਗਈ। ਵੱਡੇ ਤੇ ਛੋਟੇ ਭਰਾ ਦੀ ਬਹਿਸ ’ਤੇ ਬਰੇਕ ਲਾਉਂਦਿਆਂ ‘ਜੁੜਵਾ ਭਰਾ’ ਦੀ ਸਿਆਸਤ ’ਤੇ ਗੱਲ ਤੈਅ ਕੀਤੀ ਗਈ ਹੈ। ਦਰਅਸਲ ਬਿਹਾਰ ਦੀਆਂ 40 ਸੀਟਾਂ ਦੀ ਵੰਡ ਦੇ ਫੈਸਲੇ ਮੁਤਾਬਕ ਬੀਜੇਪੀ 17, ਜੇਡੀਯੂ 17 ਤੇ ਐਲਜੇਪੀ 6 ਸੀਟਾਂ ’ਤੋਂ ਚੋਣ ਲੜੇਗੀ। ਇਸ ਵੰਡ ਦੇ ਨਾਲ ਹੀ ਰਾਮਵਿਲਾਸ ਪਾਸਵਾਨ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ।
ਸੀਟਾਂ ਦੀ ਵੰਜ ਦੀ ਜਾਣਕਾਰੀ ਦਿੰਦਿਆਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਉਹ 2014 ਤੋਂ ਵੀ ਵੱਦ ਸੀਟਾਂ ਜਿੱਤਣਗੇ। ਫਿਲਹਾਲ ਇਹ ਨਹੀਂ ਦੱਸਿਆ ਕਿ ਕੌਣ ਕਿੱਥੋਂ ਚੋਣ ਚੜੇਗਾ? ਇਸ ਮੌਕੇ ਨਿਤਿਸ਼ ਕੁਮਾਰ ਤੇ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਕੇਂਦਰ ਵਿੱਚ ਇੱਕ ਵਾਰ ਫਿਰ ਐਨਡੀਏ ਦੀ ਸਰਕਾਰ ਬਣੇਗੀ।
ਦੱਸ ਦੇਈਏ ਕਿ ਬਿਹਾਰ ਵਿੱਚ ਐਨਡੀਏ ਦੇ ਭਾਈਵਾਲ ਉਪੇਂਦਰ ਕੁਸ਼ਵਾਹਾ ਦੀ ਬਗ਼ਾਵਤ ਦੇ ਬਾਅਦ ਚਿਰਾਗ ਪਾਸਵਾਨ ਨੇ ਵੀ ਬਗ਼ਾਵਤੀ ਸੁਰ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ। ਇਸ ਦੇ ਬਾਅਦ ਬੀਜੇਪੀ ਗਠਜੋੜ ਬਚਾਈ ਰੱਖਣ ਲਈ ਬੈਠਕਾਂ ਕੀਤੀਆਂ ਤੇ ਇਸ ਫਾਰਮੂਲੇ ’ਤੇ ਪੁੱਜੇ। ਇਸ ਪੂਰੀ ਕਵਾਇਦ ਵਿੱਚ ਜੇਡੀਯੂ ਮੀਤ ਪ੍ਰਧਾਨ ਪ੍ਰਸਾਂਤ ਕਿਸ਼ੋਰ ਦੀ ਵੀ ਵੱਡੀ ਭੂਮਿਕਾ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਨਡੀਏ ਵਿੱਚ ਸ਼ਾਮਲ ਉਪੇਂਦਰ ਕੁਸ਼ਵਾਹਾ ਦੀ ਲਕੋ ਸਭਾ ਪਾਰਟੀ ਨੇ ਵੀ ਸੀਟਾਂ ਦੀ ਵੰਡ ਸਬੰਧੀ ਖ਼ੁਦ ਨੂੰ ਐਨਡੀਏ ਤੋਂ ਵੱਖਰਿਆਂ ਕਰ ਲਿਆ ਸੀ। ਹੁਣ ਕੁਸ਼ਵਾਹਾ ਆਪਣੀ ਪਾਰਟੀ ਨਾਲ ਬਿਹਾਰ ਦੇ ਮਹਾਗਠਜੋੜ ਨਾਲ ਸ਼ਾਮਲ ਹੋ ਗਏ ਹਨ।