ਹੁਸ਼ਿਆਰਪੁਰ (ਸੁਖਵਿੰਦਰ ਸਿੰਘ ਘੁੰਨੀ): ਬੀਬੀ ਜਗੀਰ ਕੌਰ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਿੰਕਦਰ ਸਿੰਘ ਮਲੂਕਾ ਵੱਲੋਂ ਮੁਆਫੀ ਦੇਣ ਦੇ ਬਿਆਨ ਉੱਪਰ ਅੱਜ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਬੀ ਤਾਂ ਜੋ ਮਰਜ਼ੀ ਕਹਿ ਦੇਣਗੇ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਬੀਬੀ ਜੀ ਤੁਸੀਂ ਚਾਹੁਂਦੇ ਕੀ ਹੋ।
ਇਹ ਵੀ ਪੜ੍ਹੋ: Punjab News: ਡੇਰਾ ਪ੍ਰੇਮੀ ਦੀ ਹੱਤਿਆ ਮਗਰੋਂ ਐਕਸ਼ਨ ਮੋਡ 'ਚ ਸੀਐਮ ਭਗਵੰਤ ਮਾਨ, ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼
ਉਨ੍ਹਾਂ ਕਿਹਾ ਕਿ ਪੰਥ ਨੂੰ ਦੋ ਫਾੜ ਕਰਕੇ ਬੀਬੀ ਜੀ ਕਹਿੰਦੇ ਮੈਂ ਪੰਥ ਦੀ ਸੇਵਾ ਕਰਨੀ ਹੈ। ਸੇਵਾ ਕਰਨੀ ਹੈ ਤਾਂ ਆਉ ਜੋੜਿਆਂ ਦੀ ਸੇਵਾ ਕਰੋ, ਬਰਤਨਾਂ ਦੀ ਸੇਵਾ ਕਰੀਏ। ਤੁਸੀਂ ਸੇਵਾ ਨਹੀਂ ਤੁਸੀਂ ਕੁਝ ਹੋਰ ਹੀ ਭਾਲਦੇ ਹੋ, ਉਹ ਰੱਬ ਨੇ ਨਹੀਂ ਦਿੱਤੀ। ਹੁਣ ਕਹਿ ਰਹੇ ਮਲੂਕਾ ਇਹ ਕਰ ਰਿਹਾ, ਉਹ ਕਰ ਰਿਹਾ।
ਉਨ੍ਹਾਂ ਕਿਹਾ ਕਿ ਬੀਬੀ ਜੀ ਇੰਨਾ ਚਿਰ ਚੁੱਪ ਕਿਉਂ ਰਹੇ, ਉਦੋਂ ਕਿਉਂ ਨਹੀਂ ਬੋਲੇ ਜੇ ਤੁਹਾਨੂੰ ਪਤਾ ਹੀ ਸੀ। ਬੀਬੀ ਜਗੀਰ ਕੌਰ ਕੁਝ ਵੀ ਬੋਲ ਦੇਵੇਗੀ, ਉਹ ਸੱਚ ਥੋੜ੍ਹੀ ਹੋ ਜਾਣਾ। ਬੀਬੀ ਜਗੀਰ ਕੌਰ ਦੀ ਹਾਰ ਹੋ ਗਈ ਹੈ। ਪੰਜ-ਪੰਜ ਮੁੱਖ ਮੰਤਰੀ ਉਸ ਨੂੰ ਜਿਤਾਉਣ ਵਿੱਚ ਲੱਗੇ ਰਹੇ ਹਨ ਤਾਂ ਵੀ ਉਹ ਜਿੱਤੀ ਨਹੀਂ।
ਪਿਛਲੇ ਛੇ ਮਹੀਨੇ ਤੋਂ ਬੀਬੀ ਜਗੀਰ ਕੌਰ ਜ਼ੋਰ ਲਾ ਰਹੀ ਸੀ ਪਰ ਲੋਕਾਂ ਨੇ ਦੋ ਮਿੰਟ ਵਿੱਚ ਫੈਸਲਾ ਸੁਣਾ ਦਿੱਤਾ ਹੈ। ਮਜੀਠੀਆ ਨੇ ਕਿਹਾ ਹੈ ਕਿ ਬੀਜੇਪੀ ਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰ ਇੱਕ ਮੈਂਬਰ ਨੂੰ ਫੋਨ ਕਰਕੇ ਕਿਹਾ ਹੈ ਕਿ ਵੋਟ ਬੀਬੀ ਜਗੀਰ ਕੌਰ ਨੂੰ ਦਿਖਾ ਕੇ ਪਾਉਣੀ ਹੈ।
ਇਹ ਵੀ ਪੜ੍ਹੋ: ਸੁਧੀਰ ਸੂਰੀ ਦੇ ਕਾਤਲ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਲਈ ਨਿਹੰਗ ਜੱਥੇਬੰਦੀਆਂ ਨੇ ਸੰਭਾਲਿਆ ਮੋਰਚਾ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।