Uttar Pradesh News: ਉੱਤਰ ਪ੍ਰਦੇਸ਼ ਦਾ ਇਕ ਕਿਸਾਨ ਰਾਤੋ-ਰਾਤ ਅਰਬਪਤੀ ਬਣ ਗਿਆ। ਭਦੋਹੀ ਜ਼ਿਲ੍ਹੇ ਕਿਸਾਨ ਦੇ ਖਾਤੇ ਵਿਚ ਅਚਾਨਕ ਅਰਬਾਂ ਰੁਪਏ ਜਮ੍ਹਾਂ ਹੋ ਗਏ, ਹਾਲਾਂਕਿ ਇਹ ਖਾਤਾ ਬੰਦ ਸੀ। ਪਹਿਲਾਂ ਤਾਂ ਕਿਸਾਨ ਨੂੰ ਯਕੀਨ ਨਹੀਂ ਆਇਆ। ਕਿਸਾਨ ਨੂੰ ਆਪਣੇ ਮੋਬਾਈਲ 'ਤੇ ਆਏ ਮੈਸੇਜ ਤੋਂ ਕੁਝ ਸਮਝ ਨਹੀਂ ਆ ਰਿਹਾ ਸੀ। ਫਿਰ ਉਸ ਨੇ ਮੋਬਾਈਲ ਦਾ ਮੈਸਿਜ ਕਿਸੇ ਹੋਰ ਵਿਅਕਤੀ ਤੋਂ ਪੜ੍ਹਵਾਇਆ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿਚ ਕਾਫੀ ਪੈਸੇ ਜਮ੍ਹਾਂ ਹਨ।
ਜਦੋਂ ਕਿਸਾਨ ਬੈਂਕ ਪਹੁੰਚਿਆ ਤਾਂ ਉਸ ਦੀ ਗੱਲ ਸੁਣ ਕੇ ਬੈਂਕ ਮੁਲਾਜ਼ਮ ਹੱਕੇ-ਬੱਕੇ ਰਹਿ ਗਏ। ਬੈਂਕ ਮੁਲਾਜ਼ਮਾਂ ਨੇ ਜਦੋਂ ਖਾਤਾ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਏ। ਕਿਸਾਨ ਦੀ ਗੱਲ ਸੱਚ ਨਿਕਲੀ।
ਮਾਮਲਾ ਦੁਰਗਾਗੰਜ ਥਾਣਾ ਖੇਤਰ ਦੇ ਅਰਜੁਨਪੁਰ ਪਿੰਡ ਦਾ ਹੈ। ਇੱਥੋਂ ਦੇ ਰਹਿਣ ਵਾਲੇ ਕਿਸਾਨ ਭਾਨੂ ਪ੍ਰਕਾਸ਼ ਬਿੰਦ ਦਾ ਸੂਰਿਆਵਾਂ ਦੇ ਬੈਂਕ ਆਫ ਬੜੌਦਾ ਗ੍ਰਾਮੀਣ ਬੈਂਕ ਵਿੱਚ ਖਾਤਾ ਹੈ, ਜੋ ਪਿਛਲੇ ਕਈ ਦਿਨਾਂ ਤੋਂ ਬੰਦ ਸੀ। 16 ਮਈ ਨੂੰ ਉਸ ਦੇ ਮੋਬਾਈਲ 'ਤੇ ਬੈਂਕ ਤੋਂ ਮੈਸਿਜ ਆਇਆ। ਜਦੋਂ ਉਸ ਨੂੰ ਮੈਸਿਜ ਸਮਝ ਨਾ ਆਇਆ ਤਾਂ ਉਸ ਨੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਪੜ੍ਹਨ ਲਈ ਕਿਹਾ।
ਮੈਸੇਜ 'ਚ ਲਿਖਿਆ ਗਿਆ ਸੀ ਕਿ ਉਸ ਦੇ ਖਾਤੇ 'ਚ 99999495999.99 ਰੁਪਏ (99 ਅਰਬ 99 ਕਰੋੜ 94 ਲੱਖ 95 ਹਜ਼ਾਰ 999 ਰੁਪਏ) ਦੀ ਰਕਮ ਜਮ੍ਹਾ ਹੋ ਚੁੱਕੀ ਹੈ। ਇਹ ਸੁਣ ਕੇ ਭਾਨੂ ਪ੍ਰਕਾਸ਼ ਦੰਗ ਰਹਿ ਗਿਆ। ਉਹ ਸੋਚਣ ਲੱਗਾ ਕਿ ਇੰਨੇ ਪੈਸੇ ਕਿੱਥੋਂ ਆਏ ਹਨ। ਕਿਸਾਨ ਪੈਸੇ ਦੀ ਅਸਲੀਅਤ ਜਾਣਨ ਲਈ ਸਿੱਧਾ ਬੈਂਕ ਗਿਆ। ਜਿਵੇਂ ਹੀ ਕਿਸਾਨ ਨੇ ਬੈਂਕ ਮੁਲਾਜ਼ਮਾਂ ਨੂੰ ਪੈਸੇ ਜਮ੍ਹਾਂ ਹੋਣ ਦੀ ਸੂਚਨਾ ਦਿੱਤੀ ਤਾਂ ਹਫੜਾ-ਦਫੜੀ ਮੱਚ ਗਈ।
ਇੰਨਾ ਪੈਸਾ ਕਿੱਥੋਂ ਆਇਆ, ਇਹ ਵੀ ਬੈਂਕ ਕਰਮਚਾਰੀ ਸਮਝ ਨਹੀਂ ਸਕੇ। ਬੈਂਕ ਮੁਲਾਜ਼ਮਾਂ ਨੇ ਤੁਰੰਤ ਕਿਸਾਨ ਦਾ ਖਾਤਾ ਚੈੱਕ ਕੀਤਾ ਤਾਂ ਮਾਮਲਾ ਸਹੀ ਪਾਇਆ ਗਿਆ। ਖਾਤੇ 'ਚ ਇੰਨੀ ਵੱਡੀ ਰਕਮ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਬੈਂਕ ਦੇ ਇੰਚਾਰਜ ਮੈਨੇਜਰ ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਖਾਤਾਧਾਰਕ ਭਾਨੂ ਪ੍ਰਤਾਪ ਦਾ ਕੇ.ਸੀ.ਸੀ. ਖਾਤਾ ਹੈ। ਖਾਤੇ ਰਾਹੀਂ ਉਸ ਨੇ ਖੇਤ ਉਤੇ ਕਰਜ਼ਾ ਲਿਆ ਸੀ। ਖਾਤਾ ਐਨਪੀਏ ਹੋਣ ਤੋਂ ਬਾਅਦ ਅਜਿਹਾ ਹੀ ਹੋਇਆ। ਹਾਲਾਂਕਿ, ਖਾਤੇ ਨੂੰ ਹੋਲਡ 'ਤੇ ਰੱਖਿਆ ਗਿਆ ਹੈ। ਇਹ ਪੈਸਾ ਕਿੱਥੋਂ ਆਇਆ ਅਤੇ ਕਿਸ ਨੇ ਭੇਜਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ 'ਚ ਇਸ ਬਾਰੇ ਚਰਚਾ ਕੀਤੀ ਗਈ।