ਨਵੀਂ ਦਿੱਲੀ: ਕੋਰੋਨਾ ਮਗਰੋਂ ਹੁਣ ਕੇਂਦਰ ਸਰਕਾਰ ਬਰਡ ਫਲੂ ਦੇ ਜੋਖਮ ਸਬੰਧੀ ਐਕਸ਼ਨ ਮੋਡ 'ਚ ਹੈ। ਦਿੱਲੀ ਵਿੱਚ ਕੰਟਰੋਲ ਰੂਮ ਬਣਾਉਣ ਤੋਂ ਬਾਅਦ ਹੁਣ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮੇਂ ਦੇਸ਼ ਵਿੱਚ 4 ਰਾਜਾਂ 'ਚ 12 ਥਾਵਾਂ ਹਨ ਜਿਥੇ ਬਰਡ ਫਲੂ ਦਾ ਖ਼ਤਰਾ ਵਧੇਰੇ ਹੈ। ਇਨ੍ਹਾਂ 4 ਰਾਜਾਂ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਕੇਰਲ ਸ਼ਾਮਲ ਹਨ। ਇਹ ਵੀ ਦੱਸਿਆ ਗਿਆ ਹੈ ਕਿ ਕਿਸ ਪੰਛੀ ਵਿੱਚ ਫਲੂ ਪਾਇਆ ਗਿਆ ਹੈ।
ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਨੇ ਦੱਸਿਆ ਹੈ ਕਿ ਰਾਜਾਂ ਨੂੰ ਉਨ੍ਹਾਂ ਦੀ ਤਰਫੋਂ ਵੱਖ ਵੱਖ ਨਿਰਦੇਸ਼ ਦਿੱਤੇ ਗਏ ਹਨ। ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਖਤਰੇ ਦੇ ਮੱਦੇਨਜ਼ਰ ਇੱਕ ਬੈਠਕ ਕੀਤੀ। ਇਸ ਵਿਚ ਜ਼ਿਲ੍ਹਾ ਪੱਧਰ 'ਤੇ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕਿਹੜੇ ਰਾਜ ਵਿੱਚ, ਕਿੱਥੇ ਬਰਡ ਫਲੂ ਦਾ ਕੇਂਦਰ
ਰਾਜਸਥਾਨ (ਕਾਂ) - ਬਾਰਾਂ, ਕੋਟਾ, ਝਾਲਾਵਾੜ
ਮੱਧ ਪ੍ਰਦੇਸ਼ (ਕਾਂ) - ਮੰਦਸੌਰ, ਇੰਦੌਰ, ਮਾਲਵਾ
ਹਿਮਾਚਲ ਪ੍ਰਦੇਸ਼ (ਪ੍ਰਵਾਸੀ ਪੰਛੀ) - ਕਾਂਗੜਾ
ਕੇਰਲ (ਪ੍ਰਦੂਸ਼ਿਤ ਬਤਖ) - ਕੋਟਯਾਮ, ਅਲਾਪੂਝਾ (ਚਾਰ ਐਪੀਸਿੰਟਰ)
ਦੱਸ ਦਈਏ ਕਿ ਇਸ ਸਮੇਂ ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ, ਹਰਿਆਣਾ ਅਤੇ ਗੁਜਰਾਤ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਕੇਂਦਰ ਸਰਕਾਰ ਨੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਨਾਲ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਹੁਣ 6 ਰਾਜਾਂ ਵਿੱਚ ਪੋਲਟਰੀ ਫਾਰਮਾਂ ਤੇ ਤਲਾਬਾਂ ਤੋਂ ਇਲਾਵਾ ਪ੍ਰਸ਼ਾਸਨ ਪਰਵਾਸੀ ਪੰਛੀਆਂ ਉੱਤੇ ਵਿਸ਼ੇਸ਼ ਨਿਗਰਾਨੀ ਕਰ ਰਿਹਾ ਹੈ।
Bird Flu: ਚਾਰ ਰਾਜਾਂ 'ਚ ਬਰਡ ਫਲੂ ਦਾ ਖਤਰਾ, ਦਿੱਲੀ 'ਚ ਬਣਾਇਆ ਗਿਆ ਕੰਟਰੋਲ ਰੂਮ
ਏਬੀਪੀ ਸਾਂਝਾ
Updated at:
06 Jan 2021 01:46 PM (IST)
ਕੋਰੋਨਾ ਮਗਰੋਂ ਹੁਣ ਕੇਂਦਰ ਸਰਕਾਰ ਬਰਡ ਫਲੂ ਦੇ ਜੋਖਮ ਸਬੰਧੀ ਐਕਸ਼ਨ ਮੋਡ 'ਚ ਹੈ। ਦਿੱਲੀ ਵਿੱਚ ਕੰਟਰੋਲ ਰੂਮ ਬਣਾਉਣ ਤੋਂ ਬਾਅਦ ਹੁਣ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮੇਂ ਦੇਸ਼ ਵਿੱਚ 4 ਰਾਜਾਂ 'ਚ 12 ਥਾਵਾਂ ਹਨ ਜਿਥੇ ਬਰਡ ਫਲੂ ਦਾ ਖ਼ਤਰਾ ਵਧੇਰੇ ਹੈ।
- - - - - - - - - Advertisement - - - - - - - - -